ਵਿਧਾਇਕ ਨੇ ਸਮੱਸਿਆਵਾਂ ਸੁਣੀਆਂ
ਭਾਜਪਾ ਵਿਧਾਇਕ ਦੇਵਿੰਦਰ ਚਤਰਭੁੱਜ ਅੱਤਰੀ ਨੇ ਜਨ ਸੰਵਾਦ ਅਤੇ ਪਰਿਵਾਰ ਮਿਲਣੀ ਪ੍ਰੋਗਰਾਮ ਤਹਿਤ ਉਚਾਨਾ ਹਲਕੇ ਦੇ ਪਿੰਡ ਭੌਂਸਲਾ, ਕਾਲਤਾ, ਰੋਜ ਖੇੜਾ, ਘੋਗਰੀਆਂ, ਕੁਚਰਾਨਾ ਖੁਰਦ, ਕੁਚਰਾਨਾ ਕਲਾਂ ਅਤੇ ਛਾਤਰ ਦਾ ਦੌਰਾ ਕੀਤਾ। ਇਸ ਦੌਰਾਨ ਪਿੰਡਾਂ ਵਿੱਚ ਪਹੁੰਚਣ ’ਤੇ ਵਿਧਾਇਕ ਦਾ ਨਿੱਘਾ ਸਵਾਗਤ ਕੀਤਾ ਗਿਆ। ਸਰਪੰਚਾਂ ਵੱਲੋਂ ਪਿੰਡਾਂ ਦੇ ਵਿਕਾਸ ਲਈ ਮੰਗ ਪੱਤਰ ਵਿਧਾਇਕ ਨੂੰ ਸੌਂਪੇ ਗਏ ਤੇ ਵਿਧਾਇਕ ਅੱਤਰੀ ਨੇ ਸਰਪੰਚਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਕਾਂਗਰਸੀ ਆਗੂ ਬਰਜਿੰਦਰ ਸਿੰਘ ਦੀ ਸਦਭਾਵਨਾ ਯਾਤਰਾ ਬਾਰੇ ਬੋਲਦੇ ਹੋਏ ਵਿਧਾਇਕ ਦੇਵਿੰਦਰ ਅੱਤਰੀ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਨੂੰ ਖੁਸ਼ ਕਰਨ ਲਈ ਯਾਤਰਾ ਕੱਢ ਰਹੇ ਹਨ। ਬਿਹਾਰ ਦੀ ਚੋਣਾਂ ਵਿੱਚ ਜੋ ਮਹਾਂ ਗੱਠਜੋੜ ਬਣਿਆ ਹੈ, ਉਹ ਸਵਾਰਥ ਦਾ ਗੱਠਜੋੜ ਹੈ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਭਾਈਚਾਰਾ ਬਣਾਉਣ ਵਾਲੀ ਪਾਰਟੀ ਹੈ। ਬਰਜਿੰਦਰ ਸਿੰਘ ਜੋ ਸਦਭਾਵਨਾ ਯਾਤਰਾ ਲੈਕੇ ਚੱਲੇ ਹਨ ਉਨ੍ਹਾਂ ਦਾ ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਹ ਤਾਂ ਫਿਰ ਦੋਬਾਰਾ ਤੋਂ ਕਾਂਗਰਸ ਵਿੱਚ ਸਥਾਪਤ ਹੋਣ ਲਈ ਯਾਤਰਾ ਕੱਢ ਰਹੇ ਹਨ। ਭਾਜਪਾ ਭਾਈਚਾਰਾ ਬਣਾਉਣ ਵਾਲੀ, ਖੇਤਰਵਾਦ, ਪਰਿਵਾਰਵਾਦ ਨੂੰ ਖਤਮ ਕਰਨ ਵਾਲੀ ਪਾਰਟੀ ਹੈ। ਭਾਜਪਾ ਨੇ ਬਗੈਰ ਪਰਚੀ-ਬਗੈਰ ਖਰਚੀ ਨੌਕਰੀ ਦੇਣ ਵਾਲਾ ਇਤਿਹਾਸਕ ਕੰਮ ਕਰਕੇ ਵਿਖਾਇਆ ਹੈ। ਮੁੱਖ ਮੰਤਰੀ ਨਾਇਬ ਸੈਣੀ ਨੇ ਲਾਡੋ ਲਕਸ਼ਮੀ ਯੋਜਨਾ ਸ਼ੁਰੂ ਕਰਕੇ ਆਪਣਾ ਵਾਅਦਾ ਪੂਰਾ ਕੀਤਾ। ਇਸ ਮੌਕੇ ਰਾਮ ਚੰਦਰ ਅੱਤਰੀ, ਸੁਰਿੰਦਰ ਖਰਕਭੁਰਾ, ਸਤੀਸ਼ ਜਾਂਗੜਾ, ਸੰਜੇ ਚਹਿਲ, ਪ੍ਰਵੀਨ ਗਰਗ, ਸਤੀਸ਼ੋ ਦੇਵੀ ਅਤੇ ਦੀਪਕ ਨੰਬਰਦਾਰ ਹਾਜ਼ਰ ਸਨ।
