ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨਕਾਬਪੋਸ਼ ਲੁਟੇਰਿਆਂ ਨੇ ਹਥਿਆਰ ਦਿਖਾ ਕੇ ਪੌਣੇ ਸੱਤ ਲੱਖ ਰੁਪਏ ਲੁੱਟੇ

ਭੁਪਿੰਦਰ ਪੰਨੀਵਾਲੀਆ ਕਾਲਾਂਵਾਲੀ, 12 ਅਗਸਤ ਇੱਥੋਂ ਦੀ ਪੁਰਾਣਾ ਪੰਜਰਤਨ ਸਿਨੇਮਾ ਰੋਡ ’ਤੇ ਅੱਜ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਨੇ ਬੈਂਕ ਵਿੱਚ ਨਗਦੀ ਜਮ੍ਹਾਂ ਕਰਵਾਉਣ ਜਾ ਰਹੇ ਵਿਅਕਤੀ ਤੋਂ ਦਿਨ ਦਿਹਾੜੇ ਪੌਣੇ ਸੱਤ ਲੱਖ ਦੀ ਨਗਦੀ ਲੁੱਟ ਲਈ ਅਤੇ ਫ਼ਰਾਰ ਹੋ ਗਏ। ਸੂਚਨਾ...
Advertisement

ਭੁਪਿੰਦਰ ਪੰਨੀਵਾਲੀਆ

ਕਾਲਾਂਵਾਲੀ, 12 ਅਗਸਤ

Advertisement

ਇੱਥੋਂ ਦੀ ਪੁਰਾਣਾ ਪੰਜਰਤਨ ਸਿਨੇਮਾ ਰੋਡ ’ਤੇ ਅੱਜ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਨੇ ਬੈਂਕ ਵਿੱਚ ਨਗਦੀ ਜਮ੍ਹਾਂ ਕਰਵਾਉਣ ਜਾ ਰਹੇ ਵਿਅਕਤੀ ਤੋਂ ਦਿਨ ਦਿਹਾੜੇ ਪੌਣੇ ਸੱਤ ਲੱਖ ਦੀ ਨਗਦੀ ਲੁੱਟ ਲਈ ਅਤੇ ਫ਼ਰਾਰ ਹੋ ਗਏ। ਸੂਚਨਾ ਮਿਲਣ ’ਤੇ ਪੁਲੀਸ ਨੇ ਸ਼ਹਿਰ ਵਿੱਚ ਨਾਕਾਬੰਦੀ ਕੀਤੀ ਪਰ ਫਿਲਹਾਲ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਲੱਗਿਆ। ਪੁਲੀਸ ਘਟਨਾ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

ਕਾਲਾਂਵਾਲੀ ਦਾ ਰਹਿਣ ਵਾਲਾ ਵਿਪਨ ਕੁਮਾਰ ਕਾਲਾਂਵਾਲੀ ਦੇ ਰੇਲਵੇ ਸਟੇਸ਼ਨ ਦੇ ਸਾਹਮਣੇ ਬੈਂਕ ਮਿੱਤਰ ਦੀ ਬਰਾਂਚ ਚਲਾਉਂਦਾ ਹੈ। ਅੱਜ ਸਵੇਰੇ ਕਰੀਬ 10.30 ਵਜੇ ਉਸ ਦਾ ਪਿਤਾ ਹਰਬੰਸ ਲਾਲ ਸਕੂਟੀ ਲੈ ਕੇ ਬੈਂਕ ’ਚ ਨਕਦੀ ਜਮ੍ਹਾਂ ਕਰਵਾਉਣ ਜਾ ਰਿਹਾ ਸੀ। ਉਸ ਕੋਲ ਸਕੂਟੀ ਦੇ ਡਿੱਗੀ ਵਿੱਚ ਕਰੀਬ 6.40 ਲੱਖ ਰੁਪਏ ਸਨ। ਜਦੋਂ ਉਹ ਪੁਰਾਣੀ ਪੰਜਰਤਨ ਸਿਨੇਮਾ ਰੋਡ ’ਤੇ ਬਰੇਕਰ ਨੇੜੇ ਪਹੁੰਚਿਆ ਤਾਂ ਦੋ ਮੋਟਰਸਾਈਕਲਾਂ ’ਤੇ ਸਵਾਰ ਤਿੰਨ ਨਕਾਬਪੋਸ਼ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਦਿਖਾਉਂਦੇ ਹੋਏ ਉਸ ਨੂੰ ਰੋਕ ਲਿਆ। ਉਸ ਦੀ ਸਕੂਟੀ ਖੋਹ ਕੇ ਪੰਜਾਬ ਬੱਸ ਸਟੈਂਡ ਵੱਲ ਫ਼ਰਾਰ ਹੋ ਗਏ। ਹਰਬੰਸ ਲਾਲ ਨੇ ਤੁਰੰਤ 112 ’ਤੇ ਕਾਲ ਕਰਕੇ ਘਟਨਾ ਦੀ ਸੂਚਨਾ ਪੁਲੀਸ ਨੂੰ ਦਿੱਤੀ। ਇਸ ਦੌਰਾਨ ਕਾਲਾਂਵਾਲੀ ਦੇ ਐੱਸਐੱਚਓ ਵਿਕਰਮ ਜੋਸਨ ਟੀਮ ਸਣੇ ਮੌਕੇ ’ਤੇ ਪੁੱਜੇ ਅਤੇ ਘਟਨਾ ਦਾ ਜਾਇਜ਼ਾ ਲਿਆ। ਘਟਨਾ ਮਗਰੋਂ ਪੁਲੀਸ ਨੇ ਸ਼ਹਿਰ ਵਿੱਚ ਕਈ ਥਾਵਾਂ ’ਤੇ ਨਾਕੇ ਲਾ ਦਿੱਤੇ ਸਨ ਪਰ ਖਬਰ ਲਿਖੇ ਜਾਣ ਤੱਕ ਇਸ ਸਬੰਧੀ ਕਿਸੇ ਨੂੰ ਵੀ ਕਾਬੂ ਕਰਨ ਦੀ ਕੋਈ ਭਿਣਕ ਨਹੀਂ ਪਈ।

Advertisement
Show comments