ਮਜ਼ਦੂਰੀ ਨਾ ਦੇਣ ਦਾ ਮਾਮਲਾ ਸੁਲਝਾਇਆ
: ਜ਼ਿਲ੍ਹਾ ਪੁਲੀਸ ਦੇ ਕਮਿਊਨਿਟੀ ਲਾਈਜ਼ਨ ਗਰੁੱਪ (ਸੀ ਐੱਲ ਜੀ) ਵੱਲੋਂ ਦੋ ਔਰਤਾਂ ਨੂੰ ਮਜ਼ਦੂਰੀ ਨਾ ਦੇਣ ਦਾ ਮਾਮਲਾ ਹੱਲ ਕਰਵਾਇਆ ਗਿਆ। ਇਸ ਸਬੰਧੀ ਸੀ ਐੱਲ ਜੀ ਨੂੰ ਐੱਸ ਪੀ ਦਫ਼ਤਰ ਤੋਂ ਸ਼ਿਕਾਇਤ ਮਿਲੀ ਸੀ। ਸੀ ਐੱਲ ਜੀ ਟੀਮ ਦੇ...
Advertisement
: ਜ਼ਿਲ੍ਹਾ ਪੁਲੀਸ ਦੇ ਕਮਿਊਨਿਟੀ ਲਾਈਜ਼ਨ ਗਰੁੱਪ (ਸੀ ਐੱਲ ਜੀ) ਵੱਲੋਂ ਦੋ ਔਰਤਾਂ ਨੂੰ ਮਜ਼ਦੂਰੀ ਨਾ ਦੇਣ ਦਾ ਮਾਮਲਾ ਹੱਲ ਕਰਵਾਇਆ ਗਿਆ। ਇਸ ਸਬੰਧੀ ਸੀ ਐੱਲ ਜੀ ਨੂੰ ਐੱਸ ਪੀ ਦਫ਼ਤਰ ਤੋਂ ਸ਼ਿਕਾਇਤ ਮਿਲੀ ਸੀ। ਸੀ ਐੱਲ ਜੀ ਟੀਮ ਦੇ ਕੋਆਰਡੀਨੇਟਰ ਜੇ ਪੀ ਸਿੰਗਲ ਅਨੁਸਾਰ ਸ਼ਿਕਾਇਤ ਕਰਤਾ ਭਜਨ ਕੌਰ ਅਤੇ ਰਾਜ ਕੌਰ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਗੋਲੂ ਵਾਸੀ ਮੁਆਨਾ ਦੀ ਫੈਕਟਰੀ ਵਿੱਚ ਮਜ਼ਦੂਰੀ ਦਾ ਕੰਮ ਕੀਤਾ ਸੀ ਤੇ ਉਨ੍ਹਾਂ ਦਾ 15-15 ਦਿਨਾਂ ਦਾ ਮਿਹਨਤਾਨਾ 16,500 ਰੁਪਏ ਬਣਦਾ ਹੈ ਜਿਸ ਨੂੰ ਗੋਲੂ ਦੇਣ ਤੋਂ ਇਨਕਾਰ ਕਰ ਰਿਹਾ ਹੈ। ਮਜ਼ਦੂਰਾਂ ਦੀ ਸ਼ਿਕਾਇਤ ’ਤੇ ਸੀ ਐੱਲ ਜੀ ਟੀਮ ਨੇ ਦੋਵੇਂ ਧਿਰਾਂ ਨੂੰ ਆਪਣੇ ਕੋਲ ਬੁਲਾ ਕੇ 10,000 ਰੁਪਏ ਵਿੱਚ ਸਹਿਮਤੀ ਕਰਵਾ ਦਿੱਤੀ। ਇਸ ਮਗਰੋਂ ਗੋਲੂ ਨੇ 3,000 ਰੁਪਏ ਦੀ ਅਦਾਇਗੀ ਤਾਂ ਟੀਮ ਸਾਹਮਣੇ ਹੀ ਅਦਾ ਕਰ ਦਿੱਤੇ ਤੇ ਬਾਕੀ 7 ਹਜ਼ਾਰ ਰੁਪਏ 11 ਨਵੰਬਰ ਨੂੰ ਦੇਣ ਦਾ ਭਰੋਸਾ ਦਿੱਤਾ ਗਿਆ।
Advertisement
Advertisement
