ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਹਾਰਾਣਾ ਪ੍ਰਤਾਪ ਦੀ ਜੈਅੰਤੀ ਮੌਕੇ ਰਾਜਪੂਤ ਭਵਨ ਦਾ ਨੀਂਹ ਪੱਥਰ

ਦਵਿੰਦਰ ਸਿੰਘ ਯਮੁਨਾਨਗਰ, 9 ਜੂਨ ਨਵੀਂ ਅਨਾਜ ਮੰਡੀ ਜਗਾਧਰੀ ਵਿੱਚ ਮਹਾਰਾਣਾ ਪ੍ਰਤਾਪ ਦੇ 485ਵੇਂ ਜਨਮ ਦਿਹਾੜੇ ਸਬੰਧੀ ਸਮਾਗਮ ਮੌਕੇ ਰਾਜਪੂਤ ਭਵਨ ਦਾ ਨੀਂਹ ਪੱਥਰ ਜੰਗਲਾਤ, ਵਾਤਾਵਰਨ, ਜੰਗਲੀ ਜੀਵ ਅਤੇ ਖੇਡ ਰਾਜ ਮੰਤਰੀ ਸੰਜੇ ਸੂਰਜਪਾਲ ਸਿੰਘ ਵੱਲੋਂ ਰੱਖਿਆ ਗਿਆ। ਉਨ੍ਹਾਂ ਕਿਹਾ...
ਨਵੀਂ ਅਨਾਜ ਮੰਡੀ ਵਿੱਚ ਬੂਟੇ ਵੰਡਦੇ ਹੋਏ ਜੰਗਲਾਤ ਅਤੇ ਵਾਤਾਵਰਨ ਮੰਤਰੀ ਸੂਰਜਪਾਲ ਸਿੰਘ।
Advertisement

ਦਵਿੰਦਰ ਸਿੰਘ

ਯਮੁਨਾਨਗਰ, 9 ਜੂਨ

Advertisement

ਨਵੀਂ ਅਨਾਜ ਮੰਡੀ ਜਗਾਧਰੀ ਵਿੱਚ ਮਹਾਰਾਣਾ ਪ੍ਰਤਾਪ ਦੇ 485ਵੇਂ ਜਨਮ ਦਿਹਾੜੇ ਸਬੰਧੀ ਸਮਾਗਮ ਮੌਕੇ ਰਾਜਪੂਤ ਭਵਨ ਦਾ ਨੀਂਹ ਪੱਥਰ ਜੰਗਲਾਤ, ਵਾਤਾਵਰਨ, ਜੰਗਲੀ ਜੀਵ ਅਤੇ ਖੇਡ ਰਾਜ ਮੰਤਰੀ ਸੰਜੇ ਸੂਰਜਪਾਲ ਸਿੰਘ ਵੱਲੋਂ ਰੱਖਿਆ ਗਿਆ।

ਉਨ੍ਹਾਂ ਕਿਹਾ ਕਿ ਇਹ ਰਾਜਪੂਤ ਭਵਨ ਜਲਦੀ ਹੀ ਬਣ ਕੇ ਤਿਆਰ ਹੋ ਜਾਵੇਗਾ । ਉਨ੍ਹਾਂ ਇਸ ਰਾਜਪੂਤ ਭਵਨ ਲਈ 11 ਲੱਖ ਰੁਪਏ ਅਤੇ ਅਭਿਸ਼ੇਕ ਚੌਹਾਨ ਨੇ 5 ਲੱਖ ਰੁਪਏ ਦਾਨ ਦੇਣ ਦਾ ਐਲਾਨ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਤੀਜੀ ਵਾਰ ਬਣਨ ਤੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ । ਉਨ੍ਹਾਂ ਕਿਹਾ ਕਿ ਜਿਸ ਮਹਾਨ ਯੋਧੇ ਦਾ ਜਨਮ ਦਿਨ ਅਸੀਂ ਅੱਜ ਮਨਾ ਰਹੇ ਹਾਂ, ਉਸ ਨੇ ਰਾਜਪੂਤ ਭਾਈਚਾਰੇ ਦਾ ਮਾਣ ਵਧਾਇਆ ਹੈ। ਇਤਿਹਾਸ ਗਵਾਹ ਹੈ ਕਿ ਉਨ੍ਹਾਂ ਨੇ ਘਾਹ ਤੋਂ ਬਣੀ ਰੋਟੀ ਖਾਧੀ ਅਤੇ ਸਵੈ-ਮਾਣ ਲਈ ਕਿਸੇ ਅੱਗੇ ਸਿਰ ਨਹੀਂ ਝੁਕਾਇਆ। ਜੇਕਰ ਇਹ ਵੰਸ਼ ਨਾ ਲੜਿਆ ਹੁੰਦਾ ਤਾਂ ਅੱਜ ਹਿੰਦੂ ਵੰਸ਼ ਨਾ ਹੁੰਦਾ। ਵਾਤਾਵਰਨ ਨੂੰ ਬਚਾਉਣ ਲਈ ਰਾਜ ਮੰਤਰੀ ਨੇ ਸਾਰੇ ਲੋਕਾਂ ਨੂੰ ਇੱਕ-ਇੱਕ ਬੂਟਾ ਵੰਡਿਆ । ਮਹਾਰਾਣਾ ਪ੍ਰਤਾਪ ਜੀ ਦੇ ਜਨਮ ਦਿਨ ਮੌਕੇ ਰੁਦਰ ਪ੍ਰਤਾਪ ਅਤੇ ਦੇਵੇਂਦਰ ਪ੍ਰਤਾਪ ਨੇ ਕਵਿਤਾ ਉਚਾਰਨ ਕੀਤੀ ਜਦਕਿ ਵਿਸ਼ਵ ਸਮਤਾ ਸੀਨੀਅਰ ਸੈਕੰਡਰੀ ਦੇ ਬੱਚਿਆਂ ਨੇ ਸਵਾਗਤੀ ਗੀਤ ਗਾਇਆ। ਇਸ ਮੌਕੇ ਹਰਿਆਣਾ ਸਹਿਕਾਰੀ ਖੇਤੀਬਾੜੀ ਅਤੇ ਪੇਂਡੂ ਵਿਕਾਸ ਬੈਂਕ ਦੇ ਚੇਅਰਮੈਨ ਅਮਰਪਾਲ ਰਾਣਾ, ਸਾਬਕਾ ਸੰਸਦੀ ਸਕੱਤਰ ਸ਼ਿਆਮ ਸਿੰਘ ਰਾਣਾ, ਮਾਸਟਰ ਜਗਦੀਸ਼, ਪੋਰਸ ਰਾਣਾ, ਕੰਵਰ ਰਾਗੋਪਾਲ ਚੌਹਾਨ, ਪ੍ਰਿੰਸੀਪਲ ਅਸ਼ੋਕ ਚੌਹਾਨ, ਭਗਵਤ ਦਿਆਲ ਕਟਾਰੀਆ, ਰਵੀਸ਼ ਚੌਹਾਨ, ਸੰਜੇ ਚੌਹਾਨ, ਰਾਮਵੀਰ, ਯੋਗੇਸ਼ ਰਾਣਾ, ਨੀਰਜ ਚੌਹਾਨ, ਨਰਿੰਦਰ ਰਾਣਾ, ਜੈ ਪਾਲ ਸਿੰਘ, ਰਵਿੰਦਰ ਰਾਣਾ ਅਤੇ ਹੋਰ ਪਤਵੰਤੇ ਹਾਜ਼ਰ ਸਨ ।

Advertisement