ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਖਾਨੇ ਦੀ ਉਸਾਰੀ ਨਾਲ ਲੋਕਾਂ ਦੀ ਮੰਗ ਪੂਰੀ ਹੋਈ

ਉਚਾਨਾ ਕਲਾਂ ਦੇ ਪਸ਼ੂ ਹਸਪਤਾਲ ਨੇੜੇ ਨਗਰ ਕੌਂਸਲ ਵੱਲੋਂ 25 ਲੱਖ ਰੁਪਏ ਦੀ ਲਾਗਤ ਨਾਲ ਪਖਾਨੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਨਗਰ ਕੌਂਸਲ ਸਕੱਤਰ ਅਸ਼ੋਕ ਡਾਂਗੀ ਨੇ ਦੱਸਿਆ ਕਿ ਉਚਾਨਾ ਕਲਾਂ ਵਿੱਚ ਨਗਰ ਕੌਂਸਲ ਵੱਲੋਂ ਦੋ ਪਖਾਨੇ ਬਣਾਏ ਜਾਣੇ...
Advertisement

ਉਚਾਨਾ ਕਲਾਂ ਦੇ ਪਸ਼ੂ ਹਸਪਤਾਲ ਨੇੜੇ ਨਗਰ ਕੌਂਸਲ ਵੱਲੋਂ 25 ਲੱਖ ਰੁਪਏ ਦੀ ਲਾਗਤ ਨਾਲ ਪਖਾਨੇ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਨਗਰ ਕੌਂਸਲ ਸਕੱਤਰ ਅਸ਼ੋਕ ਡਾਂਗੀ ਨੇ ਦੱਸਿਆ ਕਿ ਉਚਾਨਾ ਕਲਾਂ ਵਿੱਚ ਨਗਰ ਕੌਂਸਲ ਵੱਲੋਂ ਦੋ ਪਖਾਨੇ ਬਣਾਏ ਜਾਣੇ ਹਨ, ਜਿਨ੍ਹਾਂ ਵਿੱਚੋਂ ਇੱਕ ਪਖਾਨੇ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ। ਇਸ ’ਤੇ ਲਗਭਗ 25 ਲੱਖ ਰੁਪਏ ਖਰਚ ਆਉਣਗੇ। ਉਨ੍ਹਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਲੋਕਾਂ, ਯਾਤਰੀਆਂ ਅਤੇ ਰਾਹਗੀਰਾਂ ਦੀ ਇਹ ਪਖਾਨੇ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਇੱਥੇ ਕੋਈ ਵੀ ਮਹਿਲਾ ਪਖਾਨਾ ਨਹੀਂ ਸੀ। ਇੱਥੇ ਬੱਸ ਅੱਡਾ ਹੋਣ ਸਦਕਾ ਹਿਸਾਰ, ਹਾਂਸੀ ਅਤੇ ਲਿਤਾਨੀ ਆਦਿ ਪਿੰਡਾਂ ਵੱਲ ਆਉਣ-ਜਾਣ ਵਾਲੇ ਯਾਤਰੀਆਂ ਦੀ ਗਿਣਤੀ ਵੱਧ ਹੁੰਦੀ ਹੈ। ਇਸ ਪਖਾਨੇ ਦੇ ਨਿਰਮਾਣ ਨਾਲ ਅਜਿਹੇ ਲੋਕਾਂ ਨੂੰ ਵਧੇਰੇ ਸੁਵਿਧਾ ਮਿਲੇਗੀ। ਸਥਾਨਕ ਲੋਕਾਂ ਨੇ ਨਗਰ ਕੌਂਸਲ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ।

Advertisement
Advertisement
Show comments