ਨਦੀ ’ਚ ਪਾੜ ਨੇ ਤਬਾਹੀ ਮਚਾਈ
ਜੇਜੇਪੀ ਦੇ ਨੌਜਵਾਨ ਆਗੂ ਡਾ. ਜਸਵਿੰਦਰ ਸਿੰਘ ਖਹਿਰਾ ਅੱਜ ਪਿੰਡ ਨੈਸੀ ਵਿੱਚ ਕਿਸਾਨਾਂ ਵਿਚਕਾਰ ਪੁੱਜੇ ਜਿਥੇ ਮਾਰਕੰਡਾ ਨਦੀ ਦੇ ਪਾੜ ਨੇ ਤਬਾਹੀ ਮਚਾਈ ਹੈ। ਉਨ੍ਹਾਂ ਕਿਹਾ ਕਿ ਮਾਰਕੰਡਾ ਨਦੀ ਵਿਚ ਪਿਆ ਪਾੜ ਕਿਸਾਨਾਂ ਦੀ ਬਰਬਾਦੀ ਦਾ ਕਾਰਨ ਬਣਿਆ ਹੈ। ਜਿਥੇ...
Advertisement
ਜੇਜੇਪੀ ਦੇ ਨੌਜਵਾਨ ਆਗੂ ਡਾ. ਜਸਵਿੰਦਰ ਸਿੰਘ ਖਹਿਰਾ ਅੱਜ ਪਿੰਡ ਨੈਸੀ ਵਿੱਚ ਕਿਸਾਨਾਂ ਵਿਚਕਾਰ ਪੁੱਜੇ ਜਿਥੇ ਮਾਰਕੰਡਾ ਨਦੀ ਦੇ ਪਾੜ ਨੇ ਤਬਾਹੀ ਮਚਾਈ ਹੈ। ਉਨ੍ਹਾਂ ਕਿਹਾ ਕਿ ਮਾਰਕੰਡਾ ਨਦੀ ਵਿਚ ਪਿਆ ਪਾੜ ਕਿਸਾਨਾਂ ਦੀ ਬਰਬਾਦੀ ਦਾ ਕਾਰਨ ਬਣਿਆ ਹੈ। ਜਿਥੇ ਖੇਤਾਂ ਵਿਚ ਹਰੀਆਂ ਭਰੀਆਂ ਫਸਲਾਂ ਹੋਣੀਆਂ ਚਾਹੀਦੀਆਂ ਸਨ, ਉਥੇ ਹੁਣ ਸਿਰਫ ਪਾਣੀ ਅਤੇ ਖੰਡਰ ਦਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ਅਤੇ ਪਸੀਨੇ ਦੀ ਕਮਾਈ ਬਰਬਾਦ ਹੋ ਗਈ ਹੈ। ਡਾ. ਖਹਿਰਾ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਇਸ ਸਮੇਂ ਪ੍ਰਸ਼ਾਸ਼ਨ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ। ਡਾ. ਖਹਿਰਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਸ਼ੇਸ਼ ਗਿਰਦਾਵਰੀ ਤੁਰੰਤ ਕਰਵਾਈ ਜਾਵੇ ਅਤੇ ਪ੍ਰਭਾਵਿਤ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਮਾਰਕੰਡਾ ਨਦੀ ਨੂੰ ਟੁੱਟਣ ਤੋਂ ਰੋਕਣ ਲਈ ਸਖ਼ਤ ਕਦਮ ਚੁੱਕੇ ਤਾਂ ਜੋ ਭਵਿੱਖ ਵਿਚ ਕਿਸਾਨਾਂ ਨੂੰ ਅਜਿਹੀ ਤ੍ਰਾਸਦੀ ਦਾ ਸਾਹਮਣਾ ਨਾ ਕਰਨਾ ਪਵੇ।
Advertisement
Advertisement