ਸਾਈਕਲ ਯਾਤਰਾ ਸ਼ਾਹਬਾਦ ਪੁੱਜੀ
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਾਈਕਲ ਫੈਡਰੇਸ਼ਨ ਆਫ ਇੰਡੀਆ ਦੇ ਮੌਜੂਦਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੀ ਅਗਵਾਈ ਹੇਠ ਆਰੰਭ ਹੋਈ ਸਾਈਕਲ ਯਾਤਰਾ ਆਪਣੇ ਅਗਲੇ ਪੜਾਅ ਲਈ ਸਵੇਰੇ ਪਾਣੀਪਤ ਤੋਂ...
Advertisement
ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਸਾਈਕਲ ਫੈਡਰੇਸ਼ਨ ਆਫ ਇੰਡੀਆ ਦੇ ਮੌਜੂਦਾ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਜੀ ਕੇ ਦੀ ਅਗਵਾਈ ਹੇਠ ਆਰੰਭ ਹੋਈ ਸਾਈਕਲ ਯਾਤਰਾ ਆਪਣੇ ਅਗਲੇ ਪੜਾਅ ਲਈ ਸਵੇਰੇ ਪਾਣੀਪਤ ਤੋਂ ਰਵਾਨਾ ਹੋਈ।
ਇਸ ਤੋਂ ਪਹਿਲਾਂ ਸਾਈਕਲ ਯਾਤਰਾ ਦਾ ਤਰਾਵੜੀ, ਨੀਲੋਖੇੜੀ, ਸਮਾਣਾ ਬਾਹੂ, ਕੁਰੂਕਸ਼ੇਤਰ ਤੋਂ ਬਾਅਦ ਸ਼ਾਹਬਾਦ ਦੇ ਮੀਰੀ ਪੀਰੀ ਹਸਪਤਾਲ, ਲਾਡਵਾ ਚੌਕ ’ਚ ਜਗਦੇਵ ਸਿੰਘ ਗਾਬਾ, ਹਰਜੀਤ ਸਿੰਘ ਰਾਣਾ ਤੇ ਸੁਖਵੰਤ ਸਿੰਘ ਕਲਸਾਣੀ ’ਚ ਸਵਾਗਤ ਕੀਤਾ ਗਿਆ। ਹਰਿਆਣਾ ਸਿੱਖ ਮਿਸ਼ਨ ਦੇ ਇੰਚਾਰਜ ਸੁਖਵਿੰਦਰ ਸਿੰਘ ਨੇ ਦੱਸਿਆ ਦਿੱਲੀ ਤੋਂ ਰਵਾਨਾ ਹੋਈ ਇਸ ਸਾਈਕਲ ਯਾਤਰਾ ਨੂੰ ਅੱਜ ਪਾਣੀਪਤ ਤੋਂ ਅਗਲੇ ਪੜਾਅ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨਅਰ ਮੀਤ ਪ੍ਰਧਾਨ ਜਥੇਦਾਰ ਰਘੁਜੀਤ ਸਿੰਘ ਨੇ ਸਵੇਰੇ ਅਗਲੇ ਪੜਾਅ ਅੰਬਾਲਾ ਲਈ ਰਵਾਨਾ ਕੀਤਾ।
Advertisement
Advertisement
