ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪ੍ਰਸ਼ਾਸਨ ਨੇ ਯਮੁਨਾ ਦੇ ਕਿਨਾਰੇ ਮਜ਼ਬੂਤ ਕਰਨ ਲਈ ਕਾਰਜ ਆਰੰਭੇ

ਪੱਤਰ ਪ੍ਰੇਰਕ ਯਮੁਨਾਨਗਰ, 14 ਜੁਲਾਈ ਯਮੁਨਾ ਨਦੀ ਦੇ ਕੰਢੇ ’ਤੇ ਸਥਿਤ ਕਮਾਲਪੁਰ ਟਾਪੂ ਵਿੱਚ ਪਏ ਪਾੜ ਕਾਰਨ ਪਾਣੀ ਦਾ ਆਉਣਾ ਜਾਰੀ ਹੈ। ਯਮੁਨਾ ਨਦੀ ਦਾ ਪਾਣੀ ਲਗਾਤਾਰ ਪਿੰਡ ਵੱਲ ਵਧ ਰਿਹਾ ਹੈ, ਜਿਸ ਕਾਰਨ ਪਿੰਡ ਵਾਸੀਆਂ ਵਿੱਚ ਡਰ ਦਾ ਮਾਹੌਲ...
Advertisement

ਪੱਤਰ ਪ੍ਰੇਰਕ

ਯਮੁਨਾਨਗਰ, 14 ਜੁਲਾਈ

Advertisement

ਯਮੁਨਾ ਨਦੀ ਦੇ ਕੰਢੇ ’ਤੇ ਸਥਿਤ ਕਮਾਲਪੁਰ ਟਾਪੂ ਵਿੱਚ ਪਏ ਪਾੜ ਕਾਰਨ ਪਾਣੀ ਦਾ ਆਉਣਾ ਜਾਰੀ ਹੈ। ਯਮੁਨਾ ਨਦੀ ਦਾ ਪਾਣੀ ਲਗਾਤਾਰ ਪਿੰਡ ਵੱਲ ਵਧ ਰਿਹਾ ਹੈ, ਜਿਸ ਕਾਰਨ ਪਿੰਡ ਵਾਸੀਆਂ ਵਿੱਚ ਡਰ ਦਾ ਮਾਹੌਲ ਹੈ। ਹਥਨੀਕੁੰਡ ਬੈਰਾਜ ਦੇ ਗੇਟ ਫਿਲਹਾਲ ਬੰਦ ਕਰ ਦਿੱਤੇ ਗਏ ਹਨ, ਜਿਸ ਕਾਰਨ ਯਮੁਨਾ ਦਾ ਪਾਣੀ ਥੋੜ੍ਹਾ ਘੱਟ ਹੋਇਆ ਹੈ।

ਸਿੰਜਾਈ ਵਿਭਾਗ ਨੇ ਜ਼ਮੀਨ ਦੀ ਤੇਜ਼ੀ ਨਾਲ ਹੋ ਰਹੀ ਬਰਬਾਦੀ ਨੂੰ ਰੋਕਣ ਲਈ ਯਤਨ ਸ਼ੁਰੂ ਕਰ ਦਿੱਤੇ ਹਨ। ਵਿਭਾਗ ਵੱਲੋਂ ਪਾਣੀ ਦੇ ਵਹਾਅ ਨੂੰ ਰੋਕਣ ਲਈ ਰੇਤ ਅਤੇ ਮਿੱਟੀ ਦੀਆਂ ਬੋਰੀਆਂ ਨੂੰ ਭਰ ਕੇ ਲੋਹੇ ਦੇ ਜਾਲ ਨਾਲ ਯਮੁਨਾ ਦੇ ਕਿਨਾਰੇ ਡੰਪ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਯਮੁਨਾ ਦੇ ਕਿਨਾਰੇ ਦਰੱਖਤਾਂ ਨੂੰ ਵੀ ਕੱਟ ਕੇ ਡੰਪ ਕੀਤਾ ਜਾ ਰਿਹਾ ਹੈ ਤਾਂ ਜੋ ਮਿੱਟੀ ਦੇ ਖੋਰੇ ਨੂੰ ਰੋਕਿਆ ਜਾ ਸਕੇ।

ਮੇਅਰ ਮਦਨ ਚੌਹਾਨ ਨੇ ਅੱਜ ਕਮਾਲਪੁਰ ਟਾਪੂ ’ਚ ਯਮੁਨਾ ਨਦੀ ਦੇ ਵਹਾਅ ਨੂੰ ਰੋਕਣ ਲਈ ਕੀਤੇ ਜਾ ਰਹੇ ਰਾਹਤ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਿੰਜਾਈ ਵਿਭਾਗ ਦੇ ਐਕਸੀਅਨ ਸੰਦੀਪ ਕੁਮਾਰ ਅਤੇ ਪਿੰਡ ਵਾਸੀਆਂ ਨਾਲ ਗੱਲਬਾਤ ਕਰ ਕੇ ਸਥਿਤੀ ਬਾਰੇ ਜਾਣਕਾਰੀ ਲਈ ਹੈ। ਇਸ ਦੌਰਾਨ ਜ਼ਿਲ੍ਹਾ ਮੈਜਿਸਟਰੇਟ ਰਾਹੁਲ ਹੁੱਡਾ ਨੇ ਟਾਪੂ ਕਮਾਲਪੁਰ ਵਿੱਚ ਸਥਿਤੀ ਦੀ ਨਿਗਰਾਨੀ ਲਈ ਤਿੰਨ ਡਿਊਟੀ ਮੈਜਿਸਟਰੇਟ ਨਿਯੁਕਤ ਕੀਤੇ ਹਨ, ਜੋ ਉੱਥੇ ਦੀ ਸਥਿਤੀ ’ਤੇ ਨਜ਼ਰ ਰੱਖਣਗੇ ਅਤੇ ਸਮੇਂ-ਸਮੇਂ ’ਤੇ ਸੀਨੀਅਰ ਅਧਿਕਾਰੀਆਂ ਨੂੰ ਰਿਪੋਰਟ ਕਰਨਗੇ।

Advertisement
Tags :
ਆਰੰਭੇਕਾਰਜਕਿਨਾਰੇਪ੍ਰਸ਼ਾਸਨਮਜ਼ਬੂਤਯਮੁਨਾ
Show comments