ਐਸ.ਡੀ. ਕਾਲਜ ਨੇੜੇ ਤਣਾਅ ਦਾ ਮਾਮਲਾ; 14 ਨੌਜਵਾਨ ਕਾਬੂ
ਅੰਬਾਲਾ ਪੁਲੀਸ ਨੇ ਛਾਉਣੀ ਖੇਤਰ ਵਿੱਚ ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਚੱਲ ਰਹੇ ਖ਼ਾਸ ਅਭਿਆਨ ਤਹਿਤ ਕਾਰਵਾਈ ਕਰਦਿਆਂ ਐਸ.ਡੀ. ਕਾਲਜ ਦੇ ਨੇੜੇ ਹੰਗਾਮਾ ਅਤੇ ਲੜਾਈ-ਝਗੜੇ ਦੀ ਕੋਸ਼ਿਸ਼ ਕਰ ਰਹੇ 14 ਨੌਜਵਾਨਾਂ ਨੂੰ ਤੁਰੰਤ ਕਾਬੂ ਕਰ ਲਿਆ।
ਪੁਲੀਸ ਅਨੁਸਾਰ, ਐਸ.ਡੀ. ਕਾਲਜ, ਅੰਬਾਲਾ ਛਾਉਣੀ ਕੋਲ ਕੁਝ ਨੌਜਵਾਨ ਸਰਕਾਰੀ ਥਾਂ ’ਤੇ ਇਕੱਤਰ ਹੋ ਕੇ ਝਗੜੇ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਸੂਚਨਾ ਮਿਲਣ ’ਤੇ ਅੰਬਾਲਾ ਕੈਂਟ ਥਾਣੇ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਹੰਗਾਮੇ ਨੂੰ ਰੋਕਦਿਆਂ ਸਾਰੇ 14 ਵਿਅਕਤੀਆਂ ਨੂੰ ਕਾਬੂ ਕਰ ਲਿਆ।
ਕਾਬੂ ਕੀਤੇ ਗਏ ਮੁਲਜ਼ਮਾਂ ਵਿੱਚ ਸਾਗਰ ਉਰਫ਼ ਚਾਰਲੀ ਵਾਸ਼ੀ ਹੋਲੀ, ਥਾਣਾ ਮੁਲਾਨਾ, ਇੰਦਰਜੀਤ ਸਿੰਘ ਉਰਫ਼ ਇੰਦਰ, ਹਰਸ਼ਵੀਰ, ਜਤੀਨ, ਨਵਦੀਪ ਸਿੰਘ ਸਾਰੇ ਵਾਸੀ ਲੰਗਰਛੰਨੀ, ਥਾਣਾ ਸਾਹਾ, ਸਰਬਜੀਤ ਸਿੰਘ ਉਰਫ਼ ਹੈਪੀ ਵਾਸੀ ਚੌੜਮਸਤਪੁਰ, ਥਾਣਾ ਨੱਗਲ, ਸ਼ਾਨਵੀਰ ਸਿੰਘ ਵਾਸੀ ਧੁਰਾਲਾ, ਥਾਣਾ ਸਾਹਾ, ਚਰਨਪ੍ਰੀਤ ਸਿੰਘ ਵਾਸੀ ਕਰੋਲਮਾਜਰਾ, ਥਾਣਾ ਸ਼ਹਿਜ਼ਾਦਪੁਰ , ਜਸਪ੍ਰੀਤ ਸਿੰਘ, ਬਲਿੰਦਰ ਸਿੰਘ, ਜਗਤਾਰ ਸਿੰਘ ਵਾਸੀ ਰਛੇੜੀ, ਥਾਣਾ ਸ਼ਹਿਜ਼ਾਦਪੁਰ, ਸ਼ੰਕਰ ਵਾਸੀ ਸਾਰੰਗਪੁਰ ਅਤੇ ਦਿਲਜੋਤ ਸਿੰਘ ਤੇ ਮਨਜੋਤ ਵਾਸੀ ਸਪੀੜਾ, ਥਾਣਾ ਮਹੇਸ਼ਨਗਰ ਸ਼ਾਮਲ ਹਨ। ਪੁਲੀਸ ਨੇ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਸਾਰੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
