ਕੁੱਤਿਆਂ ਦੀ ਨਸਬੰਦੀ ਲਈ ਟੈਂਡਰ ਦਿੱਤਾ
ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਨੇ ਦੱਸਿਆ ਕਿ ਅਵਾਰਾ ਕੁੱਤਿਆਂ ਦੀ ਨਸਬੰਦੀ ਤੇ ਦੇਖਭਾਲ ਦਾ ਟੈਂਡਰ ਨੈਨ ਫਾਊਂਡੇਸ਼ਨ ਐੱਨ ਜੀ ਓ ਨੂੰ ਦਿੱਤਾ ਗਿਆ ਹੈ ਜਿਸ ਨਾਲ ਕੁਰੂਕਸ਼ੇਤਰ ਸ਼ਹਿਰ ਵਿੱਚ ਕੁੱਤਿਆਂ ਦੀ ਆਬਾਦੀ ਨੂੰ ਜਲਦੀ ਠੱਲ੍ਹ ਪਵੇਗੀ। ਇਹ ਟੈਂਡਰ ਇਕ...
Advertisement
ਸਾਬਕਾ ਰਾਜ ਮੰਤਰੀ ਸੁਭਾਸ਼ ਸੁਧਾ ਨੇ ਦੱਸਿਆ ਕਿ ਅਵਾਰਾ ਕੁੱਤਿਆਂ ਦੀ ਨਸਬੰਦੀ ਤੇ ਦੇਖਭਾਲ ਦਾ ਟੈਂਡਰ ਨੈਨ ਫਾਊਂਡੇਸ਼ਨ ਐੱਨ ਜੀ ਓ ਨੂੰ ਦਿੱਤਾ ਗਿਆ ਹੈ ਜਿਸ ਨਾਲ ਕੁਰੂਕਸ਼ੇਤਰ ਸ਼ਹਿਰ ਵਿੱਚ ਕੁੱਤਿਆਂ ਦੀ ਆਬਾਦੀ ਨੂੰ ਜਲਦੀ ਠੱਲ੍ਹ ਪਵੇਗੀ। ਇਹ ਟੈਂਡਰ ਇਕ ਸਾਲ ਲਈ ਹੋਵੇਗਾ। ਇਸ ਸਮੇਂ ਦੌਰਾਨ ਠੇਕੇਦਾਰ ਕੁੱਤਿਆਂ ਨੂੰ ਫੜਨ ਸਮੇਂ ਕਿਸੇ ਵੀ ਤਰ੍ਹਾਂ ਦੀ ਬੇਰਹਿਮੀ ਨਹੀਂ ਦਿਖਾਈ ਜਾਵੇਗੀ। ਠੇਕੇਦਾਰ ਨੂੰ ਸਰਕਾਰ ਤੇ ਭਾਰਤੀ ਪਸ਼ੂ ਬੋਰਡ ਵਲੋਂ ਸਥਾਪਤ ਜਾਨਵਰਾਂ ਸਬੰਧੀ ਨਿਯਮਾਂ ਤੇ ਕਾਨੂੰਨਾਂ ਦੀ ਪਾਲਣਾ ਕਰਨੀ ਪਵੇਗੀ। ਨੈਨ ਫਾਊਡੇਸ਼ਨ ਐਨ ਜੀਓ ਨੇ 21 ਅਕਤੂਬਰ ਨੂੰ ਨਿਊ ਕਲੋਨੀ ਖੇਤਰ ਤੋਂ 10 ਕੁੱਤੇ ਫੜੇ ਸਨ ਜਦੋਂ ਕਿ ਅੱਜ ਵਿਸ਼ਣੂ ਕਲੋਨੀ ਤੋਂ 15 ਕੁੱਤੇ ਫੜੇ ਗਏ । ਸੰਸਥਾ ਨੇ ਆਪਣਾ ਅਸਥਾਈ ਕੇਂਦਰ ਵਿਸ਼ਵਾਸ ਪਬਲਿਕ ਸਕੂਲ ਢਾਂਡ ਰੋਡ ਜੋ ਇਸ ਸਮੇਂ ਬੰਦ ਹੈ ਵਿਚ ਸਥਾਪਤ ਕੀਤਾ ਹੈ।
Advertisement
Advertisement
