ਸੈਕਟਰ-19 ਅੰਡਰਪਾਸ ਥੱਲੇ ਟੈਂਪੂ ਨੂੰ ਅੱਗ ਲੱਗੀ
                    ਪੰਚਕੂਲਾ ਦੇ ਸੈਕਟਰ-19 ਅੰਡਰਪਾਸ ’ਤੇ ਇੱਕ ਟੈਂਪੂ (ਛੋਟਾ ਹਾਥੀ) ਨੂੰ ਅਚਾਨਕ ਅੱਗ ਲੱਗ ਗਈ। ਸਵੇਰੇ 7 ਵਜੇ ਦੇ ਕਰੀਬ ਗੱਡੀ ਦੇ ਇੰਜਣ ਵਿੱਚੋਂ ਧੂੰਆਂ ਨਿਕਲਦਾ ਦੇਖ ਡਰਾਈਵਰ ਨੇ ਹੁਸ਼ਿਆਰੀ ਵਰਤਦਿਆਂ ਤੁਰੰਤ ਗੱਡੀ ਰੋਕੀ ਅਤੇ ਬਾਹਰ ਨਿਕਲ ਗਿਆ, ਜਿਸ ਕਾਰਨ ਉਸ...
                
        
        
    
                 Advertisement 
                
 
            
        
                ਪੰਚਕੂਲਾ ਦੇ ਸੈਕਟਰ-19 ਅੰਡਰਪਾਸ ’ਤੇ ਇੱਕ ਟੈਂਪੂ (ਛੋਟਾ ਹਾਥੀ) ਨੂੰ ਅਚਾਨਕ ਅੱਗ ਲੱਗ ਗਈ। ਸਵੇਰੇ 7 ਵਜੇ ਦੇ ਕਰੀਬ ਗੱਡੀ ਦੇ ਇੰਜਣ ਵਿੱਚੋਂ ਧੂੰਆਂ ਨਿਕਲਦਾ ਦੇਖ ਡਰਾਈਵਰ ਨੇ ਹੁਸ਼ਿਆਰੀ ਵਰਤਦਿਆਂ ਤੁਰੰਤ ਗੱਡੀ ਰੋਕੀ ਅਤੇ ਬਾਹਰ ਨਿਕਲ ਗਿਆ, ਜਿਸ ਕਾਰਨ ਉਸ ਦੀ ਜਾਨ ਬਚ ਗਈ। ਥੋੜੇ ਸਮੇਂ ਵਿੱਚ ਗੱਡੀ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਤੁਰੰਤ 112 ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਪਹੁੰਚ ਗਈ। ਅੰਡਰਪਾਸ ਦੀ ਉਚਾਈ ਘੱਟ ਹੋਣ ਕਾਰਨ ਫਾਇਰ ਬ੍ਰਿਗੇਡ ਦੀ ਗੱਡੀ ਨੂੰ ਬਾਹਰ ਰੁਕਣਾ ਪਿਆ ਅਤੇ ਪਾਈਪਾਂ ਜੋੜ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਅਤੇ ਕਾਫ਼ੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਹਾਦਸੇ ਵਿੱਚ ਛੋਟੇ ਹਾਥੀ ਦਾ ਇੰਜਣ ਅਤੇ ਅਗਲਾ ਹਿੱਸਾ ਪੂਰੀ ਤਰ੍ਹਾਂ ਸੜ ਗਿਆ। ਮੁੱਢਲੀ ਜਾਂਚ ਵਿੱਚ ਅੱਗ ਲੱਗਣ ਦਾ ਕਾਰਨ ਸ਼ਾਰਟ-ਸਰਕਟ ਦੱਸਿਆ ਗਿਆ ਹੈ। 
            
        
    
    
    
    
                 Advertisement 
                
 
            
        
                 Advertisement 
                
 
            
        