ਖੇਡਾਂ ’ਚ ਸਤਲੁਜ ਸਕੂਲ ਦੀ ਝੰਡੀ
ਸਥਾਨਕ ਐੱਮ ਐੱਨ ਕਾਲਜ ਵਿੱਚ ਸੰਸਦ ਖੇਡ ਮੁਕਾਬਲੇ ਵਿੱਚ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਕਈ ਤਗ਼ਮੇ ਜਿੱਤੇ। ਸਕੂਲ ਪ੍ਰਿੰਸੀਪਲ ਡਾ. ਆਰ ਐੱਸ ਘੁੰਮਣ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਟੈਗ ਆਫ ਵਾਰ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ...
Advertisement
ਸਥਾਨਕ ਐੱਮ ਐੱਨ ਕਾਲਜ ਵਿੱਚ ਸੰਸਦ ਖੇਡ ਮੁਕਾਬਲੇ ਵਿੱਚ ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਕਈ ਤਗ਼ਮੇ ਜਿੱਤੇ। ਸਕੂਲ ਪ੍ਰਿੰਸੀਪਲ ਡਾ. ਆਰ ਐੱਸ ਘੁੰਮਣ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀਆਂ ਨੇ ਟੈਗ ਆਫ ਵਾਰ ਮੁਕਾਬਲੇ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ 21 ਹਜ਼ਾਰ ਰੁਪਏ ਦਾ ਪਹਿਲਾ ਇਨਾਮ ਜਿੱਤਿਆ। ਖੋ-ਖੋ ਵਿੱਚ ਦੂਜਾ ਸਥਾਨ ਲੈ ਕੇ 11 ਹਜ਼ਾਰ ਦਾ ਇਨਾਮ ਪ੍ਰਾਪਤ ਕੀਤਾ। ਸਕੂਲ ਦੇ ਸਿਮਰਨਜੀਤ ਨੇ ਅਥਲੈਟਿਕ ਵਿੱਚ 400 ਮੀਟਰ ਦੀ ਦੌੜ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਕੇ 2100 ਰੁਪਏ ਦਾ ਇਨਾਮ ਹਾਸਲ ਕੀਤਾ। ਲਕਸ਼ਮੀ ਨੇ ਦੂਜਾ ਸਥਾਨ ਹਾਸਲ ਕਰ ਕੇ 1100 ਰੁਪਏ ਦਾ ਨਗਦ ਇਨਾਮ ਜਿੱਤਿਆ। ਸਕਿਪਿੰਗ ’ਚ ਸ਼੍ਰਿਸ਼ਟੀ ਨੇ ਦੂਜਾ ਸਥਾਨ ਪ੍ਰਾਪਤ ਕਰ ਕੇ 1100 ਰੁਪਏ ਦਾ ਇਨਾਮ ਜਿੱਤਿਆ। ਭਾਜਪਾ ਨੇਤਾ ਸੁਭਾਸ਼ ਕਲਸਾਣਾ ਨੇ ਜੇਤੂਆਂ ਨੂੰ ਇਨਾਮ ਵੰਡੇ। ਵਾਈਸ ਪ੍ਰਿੰਸੀਪਲ ਸਤਬੀਰ ਸਿੰਘ, ਪ੍ਰਬੰਧਕ ਮਨੋਜ ਭਸੀਨ, ਡੀ ਪੀ ਈ ਮਨਦੀਪ, ਅਨੰਨਿਆ ਤੇ ਸਟਾਫ ਨੇ ਵਿਦਿਆਰਥੀਆਂ ਨੂੰ ਵਧਾਈਆਂ ਦਿੱਤੀਆਂ।
Advertisement
Advertisement
