ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਐੱਨਸੀਸੀ ਲਈ ਵਿਦਿਆਰਥੀਆਂ ਦੀ ਚੋਣ ਕੀਤੀ

ਐੱਨਸੀਸੀ ਦੇ ਅਫ਼ਸਰ ਅਤੇ ਕੋਚ ਦੀ ਅਗਵਾਈ ’ਚ ਹੋਈ ਚੋਣ
ਐੱਨਸੀਸੀ ਦੇ ਅਫ਼ਸਰ ਸਕੂਲ ਦੇ ਸਟਾਫ਼ ਅਤੇ ਵਿਦਿਆਰਥੀਆਂ ਨਾਲ।
Advertisement

ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਬਰਗਟ ਜਾਟਾਨ ਵਿਚ ਨੈਸ਼ਨਲ ਕੈਡੇਟ ਕੋਰ, ਐੱਨਸੀਸੀ, ਐੱਸਡੀ, ਐੱਸਡਬਲਿਊ ਅਧੀਨ 11ਵੀਂ ਜਮਾਤ ਦੇ ਵਿਦਿਆਰਥੀਆਂ ਦੀ ਚੋਣ ਕੀਤੀ ਗਈ। ਐੱਨਸੀਸੀ ਭਾਰਤੀ ਹਥਿਆਰਬੰਦ ਸੈਨਾਵਾਂ ਦਾ ਯੁਵਾ ਵਿੰਗ ਹੈ, ਜੋ ਕਿ ਇਕ ਟ੍ਰਾਈ ਸਰਵਿਸ ਸੰਗਠਨ ਵਜੋਂ ਕੰਮ ਕਰਦਾ ਹੈ। ਚੋਣ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਸਕੂਲ ਦੇ ਮੈਨੇਜਰ ਸੋਹਨ ਲਾਲ ਸੈਣੀ ਅਤੇ ਪ੍ਰਿੰਸੀਪਲ ਰੌਬਿਨ ਕੁਮਾਰ ਨੇ ਹਵਲਦਾਰ ਜਸਬੀਰ ਸਿੰਘ ਦਾ ਸਵਾਗਤ ਕੀਤਾ। ਚੋਣ ਭਰਤੀ ਪ੍ਰਕਿਰਿਆ 10 ਐੱਚਆਰ ਬਟਾਲੀਅਨ ਅਧਿਕਾਰੀ ਹਵਲਦਾਰ ਜਸਬੀਰ ਸਿੰਘ ਅਤੇ ਐੱਨਸੀਸੀ ਕੋਚ ਕੈਪਟਨ ਗੁਰਮੀਤ ਸਿੰਘ ਦੀ ਅਗਵਾਈ ਵਿਚ ਪੂਰੀ ਕੀਤੀ ਗਈ। ਇਸ ਮੌਕੇ ਬਟਾਲੀਅਨ ਦੇ ਫਿਜੀਕਲ ਇੰਸਟ੍ਰਕਟਰਾਂ ਦੁਆਰਾ ਸੰਭਾਵੀ ਕੈਡਿਟਾਂ ਦੀ ਸਰੀਰਕ ਜਾਂਚ ਕੀਤੀ ਗਈ। ਐੱਨਸੀਸੀ ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਐੱਨਸੀਸੀ ਕੈਂਪ ਦੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨਾਂ ਕਿਹਾ ਕਿ ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ਵਿਚ ਲਗਾਏ ਗਏ ਕੈਂਪ ਨਾ ਸਿਰਫ ਵਿਦਿਆਰਥੀਆਂ ਨੂੰ ਸਿਖਲਾਈ ਦਿੰਦੇ ਹਨ ਬਲਕਿ ਉਨਾਂ ਨੂੰ ਵੱਖ-ਵੱਖ ਸਭਿਆਚਾਰਾਂ ਨਾਲ ਜਾਣੂ ਕਰਵਾਉਂਦੇ ਹਨ। ਸਕੂਲ ਦੇ ਪ੍ਰਿੰਸੀਪਲ ਰੌਬਿਨ ਕੁਮਾਰ ਨੇ ਦੱਸਿਆ ਕਿ ਆਦਰਸ਼ ਸਕੂਲ ਪਿਛਲੇ ਤਿੰਨ ਸਾਲਾਂ ਤੋਂ ਐੱਨਸੀਸੀ ਗਤੀਵਿਧੀਆਂ ਚਲਾ ਰਿਹਾ ਹੈ। ਚੋਣ ਪ੍ਰਕਿਰਿਆ ਦੇ ਅੰਤ ਵਿਚ ਮੈਨੇਜਰ ਤੇ ਪ੍ਰਿੰਸੀਪਲ ਨੇ ਹਵਲਦਾਰ ਜਸਬੀਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ। ਐੱਨਸੀਸੀ ਕੈਂਪ ਵਿਚ ਹਿੱਸਾ ਲੈਣ ਵਾਲੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ।

Advertisement
Advertisement
Show comments