ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬੱਸ ਹੇਠਾਂ ਆ ਕੇ ਵਿਦਿਆਰਥੀ ਹਲਾਕ

ਟੋਹਾਣਾ (ਪੱਤਰ ਪ੍ਰੇਰਕ): ਗੁਰੂ ਜੰਭੇਸ਼ਵਰ ਯੂਨੀਵਰਸਿਟੀ ਦੇ ਗੇਟ ਸਾਹਮਣੇ ਚੱਲਦੀ ਬੱਸ ਵਿੱਚੋਂ ਉਤਰਦੇ ਸਮੇਂ ਵਿਦਿਆਰਥੀ ਹੇਠਾਂ ਡਿੱਗ ਗਿਆ ਤੇ ਬੱਸ ਦੇੇ ਪਿਛਲੇ ਟਾਇਰਾਂ ਹੇਠ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਹਾਦਸੇ ਦੌਰਾਨ ਨੇੜੇ ਖੜ੍ਹੇ ਲੋਕਾਂ ਨੇ...
Advertisement

ਟੋਹਾਣਾ (ਪੱਤਰ ਪ੍ਰੇਰਕ): ਗੁਰੂ ਜੰਭੇਸ਼ਵਰ ਯੂਨੀਵਰਸਿਟੀ ਦੇ ਗੇਟ ਸਾਹਮਣੇ ਚੱਲਦੀ ਬੱਸ ਵਿੱਚੋਂ ਉਤਰਦੇ ਸਮੇਂ ਵਿਦਿਆਰਥੀ ਹੇਠਾਂ ਡਿੱਗ ਗਿਆ ਤੇ ਬੱਸ ਦੇੇ ਪਿਛਲੇ ਟਾਇਰਾਂ ਹੇਠ ਆ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ। ਹਾਦਸੇ ਦੌਰਾਨ ਨੇੜੇ ਖੜ੍ਹੇ ਲੋਕਾਂ ਨੇ ਵਿਦਿਆਰਥੀ ਨੂੰ ਨਜ਼ਦੀਕ ਪੈਂਦੇ ਸਰਕਾਰੀ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲੜਕੇ ਦੀ ਜੇਬ ਵਿੱਚੋਂ ਮਿਲੇ ਕਾਰਡ ਦੇ ਆਧਾਰ ’ਤੇ ਉਸ ਦੀ ਪਛਾਣ ਗੁਰੂਗ੍ਰਾਮ ਦੇ ਰਾਹਲੁ (18) ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਉਕਤ ਲੜਕਾ ਸਵੇਰੇ ਹਰਿਆਣਾ ਰੋੜਵੇਜ਼ ਦੀ ਬੱਸ ਰਾਹੀਂ ਗੁਰੂਗ੍ਰਾਮ ਤੋਂ ਸਵਾਰ ਹੋ ਕੇ ਹਿਸਾਰ ਪੁੱਜਾ ਤੇ ਜਦੋਂ ਬੱਸ ਯੂਨੀਵਰਸਿਟੀ ਦੇ ਸਾਹਮਣੇ ਤੋਂ ਲੰਘ ਰਹੀ ਸੀ ਤਾਂ ਉਹ ਚੱਲਦੀ ਬੱਸ ਵਿੱਚੋਂ ਉਤਰਨ ਗਿਆ ਤੇ ਹੇਠਾਂ ਡਿੱਗਣ ਕਾਰਨ ਬੱਸ ਦੇ ਪਿਛਲੇ ਟਾਇਰ ਉਸ ਦੇ ਉਪਰ ਦੀ ਲੰਘ ਗਏ। ਪੁਲੀਸ ਨੇ ਲੜਕੇ ਦੇ ਮਾਪਿਆਂ ਨੂੰ ਸੂਚਨਾ ਦੇ ਦਿੱਤੀ ਹੈ।

Advertisement
Advertisement
Tags :
ਹਲਾਕਹੇਠਾਂਵਿਦਿਆਰਥੀ