ਵਿਦਿਆਰਥਣ ਨੇ ਹੋਸਟਲ ਦੇ ਕਮਰੇ ਵਿੱਚ ਫ਼ਾਹਾ ਲਿਆ
ਪੱਤਰ ਪ੍ਰੇਰਕ ਸ਼ਾਹਬਾਦ ਮਾਰਕੰਡਾ, 7 ਜੁਲਾਈ ਇੱਥੇ ਨਿੱਜੀ ਕਾਲਜ ਵਿੱਚ ਪੜ੍ਹਦੀ ਵਿਦਿਆਰਥਣ ਨੇ ਹੋਸਟਲ ਦੇ ਕਮਰੇ ਵਿੱਚ ਫਾਹਾ ਲੈ ਲਿਆ। ਰਾਜਸਥਾਨ ਦੇ ਪਿੰਡ ਹੁਡੀਆ ਪਿੰਡ ਵਾਸੀ ਸਤਿਆਪਾਲ ਯਾਦਵ ਨੇ ਦੱਸਿਆ ਕਿ ਉਸ ਦੀ ਧੀ ਪ੍ਰਿਆ ਉਰਫ ਕਾਵਿਆ (20) ਬਾਬੈਨ ਦੇ...
Advertisement
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 7 ਜੁਲਾਈ
Advertisement
ਇੱਥੇ ਨਿੱਜੀ ਕਾਲਜ ਵਿੱਚ ਪੜ੍ਹਦੀ ਵਿਦਿਆਰਥਣ ਨੇ ਹੋਸਟਲ ਦੇ ਕਮਰੇ ਵਿੱਚ ਫਾਹਾ ਲੈ ਲਿਆ। ਰਾਜਸਥਾਨ ਦੇ ਪਿੰਡ ਹੁਡੀਆ ਪਿੰਡ ਵਾਸੀ ਸਤਿਆਪਾਲ ਯਾਦਵ ਨੇ ਦੱਸਿਆ ਕਿ ਉਸ ਦੀ ਧੀ ਪ੍ਰਿਆ ਉਰਫ ਕਾਵਿਆ (20) ਬਾਬੈਨ ਦੇ ਨਿੱਜੀ ਕਾਲਜ ਵਿਚ ਬੀ ਫਾਰਮੇਸੀ ਦੇ ਤੀਜੇ ਸਾਲ ਦੀ ਵਿਦਿਆਰਥਣ ਸੀ। ਉਸ ਨੇ ਦੱਸਿਆ ਕਿ ਕਾਲਜ ਘਰ ਤੋਂ ਦੂਰ ਸੀ, ਧੀ ਉਸ ਨੂੰ ਘਰ ਦੇ ਨੇੜੇ ਪੜ੍ਹਾਉਣ ਲਈ ਕਹਿ ਰਹੀ ਸੀ। ਉਸ ਨੇ ਆਪਣੀ ਧੀ ਨੂੰ ਸਮਝਾਇਆ ਕਿ ਇੱਥੋਂ ਪੜ੍ਹਾਈ ਮਗਰੋਂ ਉਸ ਨੂੰ ਘਰ ਦੇ ਨੇੜਲੇ ਕਾਲਜ ਵਿੱਚ ਬਦਲ ਦਿੱਤਾ ਜਾਏਗਾ। ਬਾਬੈਨ ਦੇ ਥਾਣਾ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਨੇ ਕਿਸੇ ’ਤੇ ਸ਼ੱਕ ਪ੍ਰਗਟ ਨਹੀਂ ਕੀਤਾ। ਪੀੜਤਾ ਦੇ ਪਰਿਵਾਰਕ ਮੈਬਰਾਂ ਦੇ ਦੇ ਆਧਾਰ ’ਤੇ ਪੁਲੀਸ ਨੇ ਰਿਪੋਰਟ ਦਰਜ ਕੀਤੀ ਹੈ ।
Advertisement