ਚਾਂਦਨੀ ਚੌਕ ਇਲਾਕੇ ’ਚੋਂ ਰੇਹੜੀਆਂ ਹਟਾਈਆਂ
ਪੱਤਰ ਪ੍ਰੇਰਕ ਨਵੀਂ ਦਿੱਲੀ, 20 ਜੂਨ ਦਿੱਲੀ ਨਗਰ ਨਿਗਮ ਨੇ ਚਾਂਦਨੀ ਚੌਕ ਦੇ ਮੁੱਖ ਬਾਜ਼ਾਰ ਵਿੱਚੋਂ ਰੇਹੜੀਆਂ ਹਟਾਈਆਂ ਅਤੇ ਰੇਹੜੀਆਂ ਲਾਉਣ ਵਾਲਿਆਂ ਦਾ ਸਾਮਾਨ ਜ਼ਬਤ ਕਰ ਲਿਆ। ਲਾਲ ਕਿਲ੍ਹੇ ਤੋਂ ਫਤਹਿਪੁਰੀ ਮਸਜਿਦ ਤੱਕ ਇਤਿਹਾਸਕ ਸੜਕ ਨੂੰ ਸ਼ਾਹਜਹਾਨਾਬਾਦ ਪ੍ਰਾਜੈਕਟ ਤਹਿਤ ਸੁੰਦਰ...
Advertisement
ਪੱਤਰ ਪ੍ਰੇਰਕ
ਨਵੀਂ ਦਿੱਲੀ, 20 ਜੂਨ
Advertisement
ਦਿੱਲੀ ਨਗਰ ਨਿਗਮ ਨੇ ਚਾਂਦਨੀ ਚੌਕ ਦੇ ਮੁੱਖ ਬਾਜ਼ਾਰ ਵਿੱਚੋਂ ਰੇਹੜੀਆਂ ਹਟਾਈਆਂ ਅਤੇ ਰੇਹੜੀਆਂ ਲਾਉਣ ਵਾਲਿਆਂ ਦਾ ਸਾਮਾਨ ਜ਼ਬਤ ਕਰ ਲਿਆ। ਲਾਲ ਕਿਲ੍ਹੇ ਤੋਂ ਫਤਹਿਪੁਰੀ ਮਸਜਿਦ ਤੱਕ ਇਤਿਹਾਸਕ ਸੜਕ ਨੂੰ ਸ਼ਾਹਜਹਾਨਾਬਾਦ ਪ੍ਰਾਜੈਕਟ ਤਹਿਤ ਸੁੰਦਰ ਬਣਾਇਆ ਗਿਆ ਸੀ ਅਤੇ ਇੱਥੇ ਰੇਹੜੀਆਂ ਖੜ੍ਹੀਆਂ ਕਰਨ ’ਤੇ ਪਾਬੰਦੀ ਲਾਈ ਗਈ ਸੀ। ਨਾਲ ਹੀ ਲਾਲ ਕਿਲ੍ਹੇ ਦੇ ਸਾਹਮਣੇ ਤੋਂ ਲੈ ਕੇ ਮਸਜਿਦ ਤੱਕ ਇਸ ਸੜਕ ’ਤੇ ਦੁਪਈਆ ਜਾਂ ਚਾਰ ਪਹੀਆ ਵਾਹਨ ਲਿਜਾਣ ’ਤੇ ਵੀ ਰੋਕ ਲਗਾਈ ਗਈ ਸੀ। ਸਿਰਫ਼ ਈ-ਰਿਕਸ਼ਾ ਨੂੰ ਹੀ ਮਨਜੂਰੀ ਦਿੱਤੀ ਗਈ ਹੈ। ਇਸ ਦੇ ਬਾਵਜੂਦ ਰੇਹੜੀ ਵਾਲੇ ਇਸ ਸੜਕ ਦੇ ਨਾਲ ਲੱਗਦੀਆਂ ਸੜਕਾਂ ’ਤੇ ਰੇਹੜੀਆਂ ਖੜ੍ਹੀਆਂ ਕਰਕੇ ਆਵਾਜਾਈ ਵਿੱਚ ਵਿਘਨ ਪਾਉਂਦੇ ਹਨ।
Advertisement