ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੂਬਾ ਪੱਧਰੀ ਵਿਗਿਆਨ ਕੁਇਜ਼ ਕਰਵਾਈ

ਮਾਰਕੰਡਾ ਨੈਸ਼ਨਲ ਕਾਲਜ ਵਿੱਚ ਪ੍ਰੋਗਰਾਮ, 21 ਟੀਮਾਂ ਨੇ ਲਿਆ ਹਿੱਸਾ
ਮੁੱਖ ਮਹਿਮਾਨ ਡਾ. ਗੁਰਦੀਪ ਸਿੰਘ ਹੇਅਰ ਦਾ ਸਨਮਾਨ ਕਰਦੇ ਹੋਏ ਹਾਜ਼ਰੀਨ।
Advertisement

ਮਾਰਕੰਡਾ ਨੈਸ਼ਨਲ ਕਾਲਜ ਵਿੱਚ ਇਕ ਸੂਬਾ ਪੱਧਰੀ ਵਿਗਿਆਨ ਕੁਇਜ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਬਤੌਰ ਮੁੱਖ ਮਹਿਮਾਨ ਸਿੱਖਿਅਕ ਤੇ ਸਮਾਜ ਸੇਵੀ ਡਾ. ਗੁਰਦੀਪ ਸਿੰਘ ਹੇਅਰ ਸੰਸਥਾਪਕ ਹੇਅਰ ਹਸਪਤਾਲ ਨੇ ਸ਼ਿਰਕਤ ਕੀਤੀ।

ਕਾਲਜ ਦੇ ਪ੍ਰਿੰਸੀਪਲ ਡਾ. ਅਸ਼ੋਕ ਕੁਮਾਰ, ਕੋਆਰਡੀਨੇਟਰ ਡਾ. ਸੁਰੇਸ਼ ਕੁਮਾਰ, ਡਾ. ਜਵਾਹਰ ਲਾਲ ਤੇ ਵਿਗਿਆਨ ਵਿਭਾਗ ਦੇ ਸਾਰੇ ਫੈਕਲਟੀ ਮੈਂਬਰਾ ਨੇ ਉਨ੍ਹਾਂ ਨੂੰ ਬੂਟਾ ਭੇਟ ਕਰ ਕੇ ਉਨ੍ਹਾਂ ਦਾ ਸਵਾਗਤ ਕੀਤਾ। ਡਾ. ਗੁਰਦੀਪ ਸਿੰਘ ਹੇਅਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਗਿਆਨ ਸਾਡੇ ਲਈ ਇਕ ਵਰਦਾਨ ਹੈ। ਵਿਗਿਆਨ ਰਾਹੀਂ ਅਸੀਂ ਵੱਖ-ਵੱਖ ਤੇ ਗੰਭੀਰ ਬਿਮਾਰੀਆਂ ਦਾ ਇਲਾਜ ਕਰ ਸਕਦੇ ਹਾਂ। ਅੱਜ ਵਿਗਿਆਨ ਦੇ ਖੇਤਰ ਵਿੱਚ ਰੁਜ਼ਗਾਰ ਦੇ ਬਹੁਤ ਮੌਕੇ ਹਨ। ਇਸ ਲਈ ਵਿਦਿਆਰਥੀਆਂ ਨੂੰ ਵਿਗਿਆਨ ਵਿੱਚ ਆਪਣੀ ਦਿਲਚਸਪੀ ਵੱਧ ਤੋਂ ਵੱਧ ਰੱਖਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ‘ਏ.ਆਈ.’ ਦੇ ਇਸ ਯੁੱਗ ਵਿੱਚ ਨੌਜਵਾਨ ਵਿਗਿਆਨ ਰਾਹੀਂ ਵੱਡੀਆਂ ਉਚਾਈਆਂ ਪ੍ਰਾਪਤ ਕਰ ਸਕਦੇ ਹਨ। ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਸੁਰੇਸ਼ ਸ਼ਰਮਾ ਨੇ ਵੀ ਸੂਬਾ ਪੱਧਰੀ ਵਿਗਿਆਨ ਕੁਇਜ਼ ਪ੍ਰੋਗਰਾਮ ਦੀਆਂ ਵਿਸ਼ੇਸ਼ਤਾਵਾਂ ਅਤੇ ਫਾਇਦਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਪ੍ਰੋਗਰਾਮ ਵਿੱਚ ਵੀਹ ਟੀਮਾਂ ਨੇ ਹਿੱਸਾ ਲਿਆ। ਭਾਗੀਦਾਰਾਂ ਨੂੰ ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਕੰਪਿਊਟਰ ਵਿਗਿਆਨ ਅਤੇ ਗਣਿਤ ਦੇ ਸਵਾਲ ਕੀਤੇ ਗਏ ਅਤੇ ਨਾਲ ਹੀ ਪਾਵਰ ਪੁਆਇੰਟ ਪੇਸ਼ਕਾਰੀਆਂ ਰਾਹੀਂ ਪੇਸ਼ ਕੀਤੇ ਗਏ ਵਿਗਿਆਨਕ ਸਵਾਲਾਂ ਦੇ ਜਵਾਬ ਭਾਗੀਦਾਰਾਂ ਨੇ ਵਿਸ਼ਵਾਸ਼ ਅਤੇ ਸਮਝ ਨਾਲ ਦਿੱਤੇ। ਪ੍ਰੋਗਰਾਮ ਵਿੱਚ ਭੌਤਿਕ ਵਿਗਿਆਨ ਵਿਭਾਗ ਤੋਂ ਡਾ. ਜਵਾਹਰ ਲਾਲ, ਅਮਿਤ ਕੁਮਾਰ ਵੱਲੋਂ ਭੌਤਿਕ ਵਿਗਿਆਨ ਦੇ ਸਵਾਲ ਪੁੱਛੇ ਗਏ, ਡਾ. ਕਰੁਣ ਗੁਪਤਾ ਵੱਲੋਂ ਗਣਿਤ ਦੇ ਸਵਾਲ ਪੁੱਛੇ ਗਏ। ਪ੍ਰੋ. ਸੰਦੀਪ ਕੌਰ ਅਤੇ ਕਰਨਦੀਪ ਕੌਰ ਵੱਲੋਂ ਕੰਪਿਊਟਰ ਵਿਗਿਆਨ ਦੇ ਸਵਾਲ ਪੁੱਛੇ ਗਏ। ਪਹਿਲੇ, ਦੂਜੇ ਤੇ ਤੀਜੇ ਸਥਾਨ ’ਤੇ ਰਹਿਣ ਵਾਲੀਆਂ ਟੀਮਾਂ ਨੂੰ ਕ੍ਰਮਵਾਰ 1500, 1200, 1000 ਰੁਪਏ ਦੇ ਇਨਾਮ ਦਿੱਤੇ ਗਏ। ਗੁਰੂ ਨਾਨਕ ਖਾਲਸਾ ਕਾਲਜ ਕਰਨਾਲ ਦੀ ਸਾਨਵੀ ਤੇ ਪਰਨੀਤ ਨੇ ਪਹਿਲਾ, ਸਰਕਾਰੀ ਪੀ ਜੀ ਕਾਲਜ ਅੰਬਾਲਾ ਕੈਂਟ ਤੋਂ ਰਵਨੂਰ ਤੇ ਸਨੇਹਾ ਨੇ ਦੂਜਾ, ਕੇ ਵੀ ਏ ਡੀ ਏ ਵੀ ਕਾਲਜ ਕਰਨਾਲ ਤੋਂ ਪਾਇਲ ਤੇ ਖੁਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisement

Advertisement
Show comments