ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੰਬਾਲਾ ’ਚ ਰਾਜ ਪੱਧਰੀ ਹਰਿਆਲੀ ਤੀਜ ਸਮਾਰੋਹ ਅੱਜ

ਨਵੀਂ ਅਨਾਜ ਮੰਡੀ ਅੰਬਾਲਾ ਸ਼ਹਿਰ ਵਿੱਚ 28 ਜੁਲਾਈ ਨੂੰ ਹੋਣ ਜਾ ਰਹੇ ਰਾਜ ਪੱਧਰੀ ਹਰਿਆਲੀ ਤੀਜ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ ਲਈਆਂ ਗਈਆਂ ਹਨ। ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਕੇ. ਮਕਰੰਦ ਪਾਂਡੁਰੰਗ ਅਤੇ ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ...
ਸਮਾਗਮ ਵਾਲੇ ਸਥਾਨ ਦਾ ਜਾਇਜਾ ਲੈਂਦੇ ਹੋਏ ਅਧਿਕਾਰੀ।
Advertisement
ਨਵੀਂ ਅਨਾਜ ਮੰਡੀ ਅੰਬਾਲਾ ਸ਼ਹਿਰ ਵਿੱਚ 28 ਜੁਲਾਈ ਨੂੰ ਹੋਣ ਜਾ ਰਹੇ ਰਾਜ ਪੱਧਰੀ ਹਰਿਆਲੀ ਤੀਜ ਸਮਾਰੋਹ ਦੀਆਂ ਤਿਆਰੀਆਂ ਮੁਕੰਮਲ ਲਈਆਂ ਗਈਆਂ ਹਨ। ਲੋਕ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਨਰਲ ਕੇ. ਮਕਰੰਦ ਪਾਂਡੁਰੰਗ ਅਤੇ ਡਿਪਟੀ ਕਮਿਸ਼ਨਰ ਅਜੈ ਸਿੰਘ ਤੋਮਰ ਨੇ ਸਮਾਰੋਹ ਸਥਾਨ ਦਾ ਦੌਰਾ ਕਰਨ ਮਗਰੋਂ ਦੱਸਿਆ ਕਿ ਮੁੱਖ ਮਹਿਮਾਨ ਵਜੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਵਿਸ਼ੇਸ਼ ਮਹਿਮਾਨਾਂ ਵਜੋਂ ਕੈਬਨਿਟ ਮੰਤਰੀ ਅਨਿਲ ਵਿੱਜ ਅਤੇ ਸਰੂਤੀ ਚੌਧਰੀ ਤੇ ਸਾਬਕਾ ਮੰਤਰੀ ਅਸੀਮ ਗੋਇਲ ਸਮਾਰੋਹ ਵਿਚ ਸ਼ਿਰਕਤ ਕਰਨਗੇ। ਸੁਰੱਖਿਆ ਲਈ 800 ਤੋਂ ਵੱਧ ਪੁਲੀਸ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਐੱਸਪੀ ਅੰਬਾਲਾ ਅਜੀਤ ਸਿੰਘ ਸ਼ੇਖਾਵਤ ਨੇ ਦੱਸਿਆ ਕਿ ਪੁਲੀਸ ਵੱਲੋਂ ਟਰੈਫਿਕ ਤੇ ਪਾਰਕਿੰਗ ਦੀ ਵਿਵਸਥਾ ਨੂੰ ਵੀ ਸੁਚਾਰੂ ਢੰਗ ਨਾਲ ਕੀਤਾ ਜਾਵੇਗਾ। 

Advertisement
Advertisement