ਕਾਲਜ ’ਚ ਸੂਬਾ ਪੱਧਰੀ ਲੇਖ ਦੇ ਮੁਕਾਬਲੇ
ਇਥੇ ਆਰੀਆ ਕੰਨਿਆ ਕਾਲਜ ਦੇ ਵਣਜ ਵਿਭਾਗ ਵਲੋਂ ਆਨਲਾਈਨ ਸੂਬਾ ਪੱਧਰੀ ਲੇਖ ਲਿਖਣ ਮੁਕਾਬਲੇ ਕਰਵਾਏ ਗਏ। ਮੁਕਾਬਲੇ ਦਾ ਵਿਸ਼ਾ ਵਿਕਾਸ ਬਨਾਮ ਟਿਕਾਊ ਵਿਸ਼ਾ ਸੀ, ਜਿਸ ਵਿਚ ਭਾਗੀਦਾਰਾਂ ਨੇ ਅਧੁਨਿਕ ਵਿਕਾਸ ਦੀਆਂ ਜਰੂਰਤਾਂ ਤੇ ਵਾਤਾਵਰਣ ਟਿਕਾਊਤਾ ਵਿਚਕਾਰ ਸੰਤੁਲਿਨ ਬਣਾਈ ਰਖੱਣ ਬਾਰੇ...
Advertisement
ਇਥੇ ਆਰੀਆ ਕੰਨਿਆ ਕਾਲਜ ਦੇ ਵਣਜ ਵਿਭਾਗ ਵਲੋਂ ਆਨਲਾਈਨ ਸੂਬਾ ਪੱਧਰੀ ਲੇਖ ਲਿਖਣ ਮੁਕਾਬਲੇ ਕਰਵਾਏ ਗਏ। ਮੁਕਾਬਲੇ ਦਾ ਵਿਸ਼ਾ ਵਿਕਾਸ ਬਨਾਮ ਟਿਕਾਊ ਵਿਸ਼ਾ ਸੀ, ਜਿਸ ਵਿਚ ਭਾਗੀਦਾਰਾਂ ਨੇ ਅਧੁਨਿਕ ਵਿਕਾਸ ਦੀਆਂ ਜਰੂਰਤਾਂ ਤੇ ਵਾਤਾਵਰਣ ਟਿਕਾਊਤਾ ਵਿਚਕਾਰ ਸੰਤੁਲਿਨ ਬਣਾਈ ਰਖੱਣ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਇਹ ਪ੍ਰੋਗਰਾਮ ਵਣਿਜ ਵਿਭਾਗ ਦੀ ਮੁੱਖੀ ਡਾ ਅੰਜੂ ਦੀ ਅਗਵਾਈ ਹੇਠ ਹੋਇਆ। ਮੁਕਾਬਲਿਆਂ ’ਚ ਸੂਬਾ ਭਰ ਦੇ ਵੱਖ ਵੱਖ ਕਾਲਜਾਂ ਦੇ 20 ਵਿਦਿਆਰਥੀਆਂ ਨੇ ਹਿੱਸਾ ਲਿਆ। ਭਾਗੀਦਾਰਾਂ ਨੂੰ ਈ ਸਰਟੀਫਿਕੇਟ ਦਿੱਤੇ ਗਏ। ਮੁਕਾਬਲੇ ’ਚ ਡੀ ਐਨ ਕਾਲਜ ਕੁਰੂਕਸ਼ੇਤਰ ਐਮ ਕਾਮ ਪਹਿਲਾ ਸਾਲ ਦੀ ਅੰਨਪੂਰਨਾ ਨੂੰ ਪਹਿਲਾ, ਐਮ ਐਨ ਕਾਲਜ ਸ਼ਾਹਬਦ ਦੀ ਪ੍ਰਭਜੋਤ ਕੌਰ ਨੇ ਦੂਜਾ ਤੇ ਤੀਜਾ ਸਥਾਨ ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ ਦੀ ਹਿਮਾਂਸ਼ੀ ਨੇ ਪ੍ਰਾਪਤ ਕੀਤਾ।
Advertisement
Advertisement