ਸ੍ਰੀਭਗਵਤ ਗੋਸ਼ਟੀ ਕਰਵਾਈ
ਮੁੱਖ ਮੰਤਰੀ ਦੇ ਮੀਡੀਆ ਕੋਆਰਡੀਨੇਟਰ ਅਸ਼ੋਕ ਛਾਬੜਾ ਨੇ ਗੀਤਾ ਮਹੋਤਸਵ ਸਬੰਧੀ ਇੱਥੇ ਸ੍ਰੀਲੱਜਾ ਰਾਮ ਗੁਰੂਕੁਲ ਵਿਦਿਆਪੀਠ ਵਿੱਚ ਸ੍ਰੀਭਗਵਤ ਗੋਸ਼ਟੀ ਵਿੱਚ ਬਤੌਰ ਮੁੱਖ ਮਹਿਮਾਨ ਹਿੱਸਾ ਲਿਆ। ਇਸ ਮੌਕੇ ਜੀਂਦ ਦੇ ਐੱਸ ਡੀ ਐੱਮ ਸੱਤਿਆਵਾਨ ਸਿੰਘ ਮਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ।...
Advertisement
ਮੁੱਖ ਮੰਤਰੀ ਦੇ ਮੀਡੀਆ ਕੋਆਰਡੀਨੇਟਰ ਅਸ਼ੋਕ ਛਾਬੜਾ ਨੇ ਗੀਤਾ ਮਹੋਤਸਵ ਸਬੰਧੀ ਇੱਥੇ ਸ੍ਰੀਲੱਜਾ ਰਾਮ ਗੁਰੂਕੁਲ ਵਿਦਿਆਪੀਠ ਵਿੱਚ ਸ੍ਰੀਭਗਵਤ ਗੋਸ਼ਟੀ ਵਿੱਚ ਬਤੌਰ ਮੁੱਖ ਮਹਿਮਾਨ ਹਿੱਸਾ ਲਿਆ। ਇਸ ਮੌਕੇ ਜੀਂਦ ਦੇ ਐੱਸ ਡੀ ਐੱਮ ਸੱਤਿਆਵਾਨ ਸਿੰਘ ਮਾਨ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਗੋਸ਼ਟੀ ਵਿੱਚ ਸਨਾਤਨ ਧਰਮ ਅਚਾਰੀਆ ਪੰਡਿਤ ਦੇਵੀ ਦਿਆਲ ਅਚਾਰੀਆ, ਸ੍ਰੀ ਗਊਸ਼ਾਲਾ ਦੇ ਸੰਸਥਾਪਕ ਸਵਾਮੀ ਸਤਬੀਰਾਨੰਦ, ਮਹੰਤ ਰਾਜੇਸ਼ ਸਰੂਪ ਮਹਾਰਾਜ ਅਤੇ ਡਾ. ਕਾਂਤਾ ਸ਼ਰਮਾ ਤੇ ਹੋਰ ਵਿਦਵਾਨ ਸ਼ਰੋਤਾ ਤੇ ਵਿਦਿਆਰਥੀ ਹਾਜ਼ਰ ਸਨ। ਛਾਬੜਾ ਨੇ ਕਿਹਾ ਕਿ ਗੀਤਾ ਹਿੰਦੂ ਧਰਮ ਦਾ ਗ੍ਰੰਥ ਨਹੀਂ, ਸਗੋਂ ਜੀਵਨ ਦਾ ਸਾਰ ਹੈ। ਉਨ੍ਹਾਂ ਕਿਹਾ ਕਿ ਭਗਵਦ ਗੀਤਾ ਸਦੀਵੀ ਅਤੇ ਕਾਲ-ਰਹਿਤ ਗਿਆਨ ਦਾ ਖਜ਼ਾਨਾ ਹੈ।
Advertisement
Advertisement
