ਕਾਲਜ ਵਿੱਚ ਪੌਸ਼ਟਿਕ ਖੁਰਾਕ ਬਾਰੇ ਭਾਸ਼ਣ
ਆਰੀਆ ਕੰਨਿਆ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਵੱਲੋਂ ਅੱਜ ਸੰਤੁਲਿਤ ਖੁਰਾਕ ਬਾਰੇ ਭਾਸ਼ਣ ਕਰਵਾਇਆ ਗਿਆ। ਭਾਸ਼ਣ ਵਿੱਚ ਮੁੱਖ ਬੁਲਾਰੇ ਵਜੋਂ ਪੋਸ਼ਣ ਵਿਗਿਆਨੀ ਡਾ. ਸ਼ਰੂਤੀ ਕੌਸ਼ਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ ਨੇ ਮੁੱਖ ਬੁਲਾਰੇ ਦਾ ਸਵਾਗਤ ਕੀਤਾ। ਸਮਾਗਮ ਦੀ ਸ਼ੁਰੂਆਤ ਸ਼ਮ੍ਹਾ ਰੌਸ਼ਨ ਕਰਨ ਨਾਲ ਹੋਈ। ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤ੍ਰੇਹਨ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਤੁਲਿਤ ਖੁਰਾਕ ਉਹੀ ਹੁੰਦੀ ਹੈ ਜੋ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਦਿੰਦੀ ਹੋਵੇ ਅਤੇ ਸਰੀਰ ਨੂੰ ਸਿਹਤਮੰਦ ਰੱਖੇ। ਪੋਸ਼ਣ ਵਿਗਿਆਨੀ ਡਾ. ਸ਼ਰੂਤੀ ਕੌਸ਼ਲ ਨੇ ਵਿਦਿਆਰਥਣਾਂ ਨੂੰ ਸਮਝਾਇਆ ਕਿ ਸੰਤੁਲਿਤ ਖੁਰਾਕ ਸਰੀਰ ਲਈ ਕਿਸ ਤਰ੍ਹਾਂ ਲਾਭਦਾਇਕ ਹੈ। ਉਨ੍ਹਾਂ ਕਿਹਾ ਕਿ ਸੰਤੁਲਿਤ ਖੁਰਾਕ ਭਾਰ ਘਟਾਉਣ, ਬਾਲ ਝੜਨ ਤੋਂ ਰੋਕਣ, ਖੁਰਾਕ ਵਿਚ ਫਾਈਬਰ ਆਦਿ ਪੂਰਾ ਕਰਨ ਵਿੱਚ ਮਦਦ ਕਰਦੀ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਆਪਣੀ ਖੁਰਾਕ ਵਿੱਚ ਤਿਲ, ਅਲਸੀ ਤੇ ਸੂਰਜਮੁਖੀ ਆਦਿ ਬੀਜਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖ ਦੇ ਸਰੀਰਕ ਤੇ ਮਾਨਸਿਕ ਵਿਕਾਸ ਲਈ ਸੰਤੁਲਿਤ ਖੁਰਾਕ ਬਹੁਤ ਜ਼ਰੂਰੀ ਹੈ। ਇਸ ਮੌਕੇ ਵਿਦਿਆਰਥਣਾਂ ਖੁਸ਼ੀ, ਸਨੇਹਾ, ਸੰਚਿਤਾ ਤੇ ਹੋਰਾਂ ਨੇ ਮੁੱਖ ਬੁਲਾਰੇ ਤੋਂ ਸਿਹਤ ਸਬੰਧੀ ਸਵਾਲ ਪੁੱਛੇ। ਸੋਨੀਆ ਮਲਿਕ ਨੇ ਮੁੱਖ ਬੁਲਾਰੇ ਸਣੇ ਸਾਰਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਛੇਵੇਂ ਤੇ ਤੀਜੇ ਸਮੈਸਟਰ ਵਿੱਚ ਚੰਗਾ ਪ੍ਰਦਰਸ਼ਨ ਵਾਲੀਆਂ ਹੋਣਹਾਰ ਵਿਦਿਆਰਥਣਾਂ ਨੂੰ ਇਨਾਮ ਵੰਡੇ ਗਏ। ਇਸ ਮੌਕੇ ਡਾ. ਭਾਰਤੀ ਸ਼ਰਮਾ, ਡਾ. ਮੁਮਤਾਜ, ਡਾ. ਕਵਿਤਾ ਮਹਿਤਾ, ਡਾ. ਪਿਅੰਕਾ ਸਿੰਘ, ਰਿਤੂ ਮਿਸ਼ਰਾ, ਡਾ. ਰਾਗਿਨੀ ਮਿਸ਼ਰਾ, ਮਮਤਾ, ਕਪਿਲ, ਰਾਕੇਸ਼ ਤੇ ਸਰਸਵਤੀ ਆਦਿ ਹਾਜ਼ਰ ਸਨ।
 
 
             
            