ਕੁਰੂਕਸ਼ੇਤਰ ਯੂਨੀਵਰਸਿਟੀ ’ਚ ਭਾਸ਼ਣ ਮੁਕਾਬਲਾ
ਕੁਰੂਕਸ਼ੇਤਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਸੋਮਨਾਥ ਸਚਦੇਵਾ ਦੀ ਅਗਵਾਈ ਹੇਠ ਜ਼ਿਲ੍ਹਾ ਕਾਨੂੰਨੀ ਸੇਵਾਂਵਾਂ ਅਥਾਰਿਟੀ ਦੇ ਸਹਿਯੋਗ ਨਾਲ ਯੂਨੀਵਰਸਿਟੀ ਦੇ ਲਾਅ ਇੰਸਟੀਚਿਊਟ ਵਿੱਚ ਅੱਜ ਨਾਬਾਲਿਗ ਨਿਆਂ ਐਕਟ 2015 ਦੇ ਆਧਾਰ ’ਤੇ ਸਮਾਜਿਕ ਤੇ ਆਰਥਿਕ ਕਾਰਨਾਂ ਕਾਰਨ ਨਾਬਾਲਗ ਅਪਰਾਧ ਵਿਸ਼ੇ ’ਤੇ ਇਕ ਭਾਸ਼ਣ ਮੁਕਾਬਲਾ ਕਰਵਾਇਆ ਗਿਆ।
ਇਸ ਮੌਕੇ ਸੰਸਥਾ ਦੀ ਡਾਇਰੈਕਟਰ ਪ੍ਰੋ. ਸੁਸ਼ੀਲਾ ਚੌਹਾਨ ਨੇ ਕਿਹਾ ਕਿ ਸਮਾਜ ਵਿਚ ਪ੍ਰਚਲਿਤ ਅਸਾਮਾਨਤਾਵਾਂ ਨੂੰ ਜਾਗਰੂਕਤਾ ਰਾਹੀਂ ਘਟਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਦੀ ਧਾਰਾ 39 ਏ ਹਰੇਕ ਨਾਗਰਿਕ ਨੂੰ ਮੁਫਤ ਕਾਨੂੰਨੀ ਸੇਵਾਵਾਂ ਦਾ ਅਧਿਕਾਰ ਦਿੰਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜ ਵਿਚ ਕਾਨੂੰਨੀ ਅਸਮਾਨਤਾਵਾਂ ਨੂੰ ਘਟਾਉਣ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਪ੍ਰੋਗਰਾਮ ਕੋਆਰਡੀਨੇਟਰ ਡਾ. ਸੰਤ ਲਾਲ ਨਿਰਵਾਣ ਨੇ ਦੱਸਿਆ ਕਿ ਤਿੰਨ ਲੱਖ ਰੁਪਏ ਤੋਂ ਸਲਾਨਾ ਘੱਟ ਆਮਦਨ ਵਾਲੇ ਨਾਗਰਿਕਾਂ ਦੇ ਨਾਲ ਨਾਲ ਔਰਤਾਂ, ਅਨੂਸੂਚਿਤ ਜਾਤੀਆਂ ਤੇ ਆਫਤਾਂ ਤੋਂ ਪ੍ਰਭਵਿਤ ਲੋਕਾਂ ਨੂੰ ਮੁਫਤ ਕਾਨੂੰਨੀ ਸੇਵਾਵਾਂ ਦਾ ਅਧਿਕਾਰ ਹੈ। ਮੁਕਾਬਲੇ ਦੌਰਾਨ ਵਿਦਿਆਰਥੀਆਂ ਨੇ ਨਾਬਾਲਿਗ ਅਪਰਾਧ ਨੂੰ ਰੋਕਣ ਦੇ ਉਪਲਾਰਿਆਂ, ਬਚਿੱਆਂ ਨੂੰ ਨੈਤਿਕ ਅਤੇ ਸਰੀਰਕ ਸਿੱਖਿਆ ਪ੍ਰਦਾਨ ਕਰਨ, ਉਨ੍ਹਾਂ ਨੂੰ ਖੇਡਾਂ, ਨਾਟਕਾ ਅਤੇ ਬਹਿਸ ਗਤੀਵਿਧੀਆਂ ਵਿਚ ਸ਼ਾਮਲ ਕਰਨ, ਮਾਪਿਆਂ ਤੇ ਅਧਿਆਪਕਾਂ ਦੀ ਜ਼ਿੰਮੇਵਾਰੀ ਵਧਾਉਣ ਅਤੇ ਬਚਿੱਆਂ ਨਾਲ ਹਮਦਰਦੀ ਨਾਲ ਪੇਸ਼ ਆਉਣ ਬਾਰੇ ਦੱਸਿਆ। ਮੁਕਾਬਲੇ ਵਿਚ ਰਜਤ ਕੁਮਾਰ ਨੂੰ ਪਹਿਲਾ, ਅੰਸ਼ਪ੍ਰੀਤ ਨੂੰ ਦੂਜਾ ਅਤੇ ਮੁਸਕਾਨ ਨੂੰ ਤੀਜਾ ਸਥਾਨ ਮਿਲਿਆ। ਜੇਤੂਆਂ ਨੂੰ ਇਨਾਮ ਵੰਡੇ ਗਏ।