ਵਿਸ਼ਵ ਉੱਦਮਤਾ ਦਿਵਸ ਮੌਕੇ ਵਿਸ਼ੇਸ਼ ਸੈਮੀਨਾਰ
ਆਰੀਆ ਕੰਨਿਆ ਕਾਲਜ ਵਿਚ ਵਿਸ਼ਵ ਉੱਦਮਤਾ ਦਿਵਸ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਾਲਜ ਦੇ ਉੱਦਮਤਾ ਅਤੇ ਸਵੈ ਨਿਰਭਰਤਾ ਕਲੱਬ ਵਲੋਂ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਬਤੌਰ ਮੁੱਖ ਮਹਿਮਾਨ ਸੀਕਰੀ ਫਾਰਮ ਡੰਗਾਲੀ ਦੇ ਡਾਇਰੈਕਟਰ ਕਰਨ ਸੀਕਰੀ ਨੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਉਨ੍ਹਾਂ ਦੀ ਮਾਤਾ ਵੀ ਮੌਜੂਦ ਸੀ। ਕਾਲਜ ਦੀ ਪ੍ਰਬੰਧਕ ਕਮੇਟੀ ਦੇ ਖਜ਼ਾਨਚੀ ਵਿਸ਼ਣੂ ਭਗਵਾਨ ਗੁਪਤਾ, ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ, ਉੱਦਮਤਾ ਅਤੇ ਸਵੈ ਨਿਰਭਰਤਾ ਕਲੱਬ ਦੀ ਕਨਵੀਨਰ ਸ਼੍ਰੀ ਮਤੀ ਵੀਨਾ ਨੇ ਮੁੱਖ ਮਹਿਮਾਨ ਨੂੰ ਬੂਟਾ ਦੇ ਕੇ ਸਵਾਗਤ ਕੀਤਾ। ਪ੍ਰਿੰਸੀਪਲ ਨੇ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਉੱਦਮਤਾ ਤੇ ਸਵੈ ਨਿਰਭਰ ਭਾਰਤ ਕਲੱਬ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਤਸਵੀਰਾਂ ਰਾਹੀਂ ਦਿਖਾਇਆਂ ਗਈਆਂ। ਪ੍ਰੋਗਰਾਮ ਦੇ ਥੀਮ ‘ਕੋਈ ਵੀ ਕੰਮ ਛੋਟਾ ਨਹੀਂ ਹੁੰਦਾ’, ‘ਹੁਨਰ ਨਾਲ ਸਹੀ ਮੌਕਾ’ ਉੱਤੇ ਸੰਬੋਧਨ ਕਰਦਿਆਂ ਪ੍ਰੋਗਰਾਮ ਦੇ ਮੁੱਖ ਬੁਲਾਰੇ ਕਰਨ ਸੀਕਰੀ ਨੇ ਕਿਹਾ ਕਿ ਛੋਟੇ ਕਸਬਿਆਂ ਵਿਚ ਵੱਡੇ ਮੌਕੇ ਭਾਲਣੇ ਚਾਹੀਦੇ ਹਨ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਕੋਸ਼ਿਸ਼ ਕਰਦੇ ਰਹਿਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਲੀਡਰਸ਼ਿਪ ਬਾਰੇ ਵੀ ਵਿਸਥਾਨ ਨਾਲ ਦੱਸਿਆ। ਇਸ ਮੌਕੇ ਕਰਨ ਸੀਕਰੀ ਨੇ ਕਲੱਬ ਦੇ ਵਿਦਿਆਰਥੀਆਂ ਨੂੰ ਉਤਸ਼ਾਹ ਵਜੋਂ 11 ਹਜ਼ਾਰ ਰੁਪਏ ਬਤੌਰ ਇਨਾਮ ਦਿੱਤੇ। ਮੰਚ ਦਾ ਸੰਚਾਲਨ ਅੰਕਿਤਾ ਹੰਸ ਨੇ ਬਾਖੂਬੀ ਕੀਤਾ। ਆਖਰ ਵਿਚ ਉੱਦਮਤਾ ਤੇ ਸਵੈ ਨਿਰਭਰ ਭਾਰਤ ਕੱਲਬ ਦੀ ਕੋਆਰਡੀਨੇਟਰ ਸ਼੍ਰੀ ਮਤੀ ਵੀਨਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਪ੍ਰੋਗਰਾਮ ਵਿਚ 115 ਵਿਦਿਆਰਥਣਾਂ ਨੇ ਹਿੱਸਾ ਲਿਆ। ਇਸ ਮੌਕੇ ਕਾਮਰਸ ਵਿਭਾਗ ਦੀ ਮੁੱਖੀ ਡਾ. ਅੰਜੂ, ਡਾ. ਰੋਜੀ, ਰਿਤੂ ਮਿੱਤਲ, ਹਿਮਾਨੀ, ਡਾ. ਰਾਗਿਨੀ, ਡਾ. ਸਵਰਿਤੀ ਸ਼ਰਮਾ ਆਦਿ ਮੌਜੂਦ ਸਨ।