ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਾਤਾ ਰੁਕਮਣੀ ਸਕੂਲ ’ਚ ਪੁਲਾੜ ਬਾਰੇ ਪ੍ਰੋਗਰਾਮ

ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੰਕੈਡਰੀ ਸਕੂਲ ਵਿਚ ਰੂਪੇਸ਼ ਐਕਸਪੋਜ਼ਰ ਦਾ ਪ੍ਰੋਗਰਾਮ ਸਫਲਤਾਪੂਰਵਕ ਨੇਪਰੇ ਚੜ੍ਹਿਆ ਹੈ, ਜਿਸ ਦਾ ਉਦਘਾਟਨ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਗੁਪਤਾ, ਮੈਨੇਜਰ ਰਾਮ ਲਾਲ ਬੰਸਲ, ਖਜ਼ਾਨਚੀ ਵਿਸ਼ਣੂ ਭਗਵਾਨ ਗੁਪਤਾ, ਮਹਿੰਦਰ ਕੰਸਲ ਅਤੇ ਸਕੂਲ ਦੀ ਪ੍ਰਿੰਸੀਪਲ...
ਪ੍ਰੋਗਰਾਮ ਵਿਚ ਸੌਰਭ ਕੌਸ਼ਲ ਅਤੇ ਰਾਘਵ ਸ਼ਰਮਾ ਨੂੰ ਸਨਮਾਨਿਤ ਕਰਦੀ ਹੋਈ ਸਕੂਲ ਦੀ ਪ੍ਰਬੰਧਕ ਕਮੇਟੀ।
Advertisement

ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੰਕੈਡਰੀ ਸਕੂਲ ਵਿਚ ਰੂਪੇਸ਼ ਐਕਸਪੋਜ਼ਰ ਦਾ ਪ੍ਰੋਗਰਾਮ ਸਫਲਤਾਪੂਰਵਕ ਨੇਪਰੇ ਚੜ੍ਹਿਆ ਹੈ, ਜਿਸ ਦਾ ਉਦਘਾਟਨ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕੁਲਦੀਪ ਗੁਪਤਾ, ਮੈਨੇਜਰ ਰਾਮ ਲਾਲ ਬੰਸਲ, ਖਜ਼ਾਨਚੀ ਵਿਸ਼ਣੂ ਭਗਵਾਨ ਗੁਪਤਾ, ਮਹਿੰਦਰ ਕੰਸਲ ਅਤੇ ਸਕੂਲ ਦੀ ਪ੍ਰਿੰਸੀਪਲ ਡਾ. ਦਿਵਿਆ ਕੌਸ਼ਿਕ ਦੀ ਮੌਜੂਦਗੀ ਵਿਚ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਸਮਾਰਟ ਸਰਕਟ ਇਨੋਵੇਸ਼ਨ ਦੇ ਸੰਸਥਾਪਕ ਸੌਰਭ ਕੌਸ਼ਲ ਅਤੇ ਰਾਘਵ ਸ਼ਰਮਾ ਨੇ ਬਤੌਰ ਮੁੱਖ ਬੁਲਾਰੇ ਸ਼ਿਰਕਤ ਕੀਤੀ। ਸੈਟੇਲਾਈਟ ਨਿਰਮਾਣ, ਪੁਲਾੜ ਅਤੇ ਐੱਸਟੀਈਐੱਮ ਵਿਚ ਦੋਹਾਂ ਬੁਲਾਰਿਆਂ ਦੇ ਮਹੱਤਵਪੂਰਨ ਕੰਮ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਰਤਨ ਟਾਟਾ, ਭਾਰਤ ਰਤਨ ਡਾ. ਏਪੀਜੇ ਅਬਦੁਲ ਕਲਾਮ ਵਰਗੀਆਂ ਦੇਸ਼ ਦੀਆਂ ਮਹਾਨ ਸ਼ਖ਼ਸੀਅਤਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿਚ ਤੀਜੀ ਤੋਂ 12ਵੀਂ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਨੇ ਹਿੱਸਾ ਲਿਆ। ਆਪਣੇ ਪ੍ਰੇਰਨਾਦਾਇਕ ਭਾਸ਼ਣ ਵਿਚ ਦੋਹਾਂ ਬੁਲਾਰਿਆਂ ਨੇ ਵਿਦਿਆਰਥੀਆਂ ਨੂੰ ਭਾਰਤ ਦੀਆਂ ਪੁਲਾੜ ਪ੍ਰਾਪਤੀਆਂ, ਵਿਗਿਆਨ ਅਤੇ ਨਵੀਨਤਾ ਦੀ ਮਹੱਤਤਾ ਅਤੇ ਭਵਿੱਖ ਵਿਚ ਪੁਲਾੜ ਵਿਗਿਆਨ ਅਤੇ ਪੁਲਾੜ ਵਿਚ ਕਰੀਅਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ। ਇਸ ਪ੍ਰੋਗਰਾਮ ਨੇ ਵਿਦਿਆਰਥੀਆਂ ਦੀ ਵਿਗਿਆਨਕ ਉਤਸੁਕਤਾ ਹੋਰ ਵਧਾਈ ਤੇ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਦੇਸ਼ ਦੀ ਤਰੱਕੀ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਹ ਪ੍ਰੋਗਰਾਮ ਸਕੂਲ ਦੀ ਪ੍ਰਿੰਸੀਪਲ ਡਾ. ਦਿਵਿਆ ਕੌਸ਼ਿਕ ਅਤੇ ਕੋਆਰਡੀਨੇਟਰ ਪ੍ਰੋਮਿਲਾ ਸ਼ਰਮਾ ਦੀ ਯੋਗ ਅਗਵਾਈ ਹੇਠ ਕਰਵਾਇਆ ਗਿਆ।

Advertisement
Advertisement