ਆਦੇਸ਼ ਕਾਲਜ ’ਚ ਸੋਲਰ ਪਲਾਂਟ ਸ਼ੁਰੂ
ਜੀ ਟੀ ਰੋਡ ਮੋਹੜੀ ਸਥਿਤ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਨੇ ਵਾਤਾਵਰਣ ਦੀ ਸੰਭਾਲ ਅਤੇ ਵਿਕਾਸ ਦੀ ਦਿਸ਼ਾ ਵਿੱਚ ਮਜ਼ਬੂਤ ਅਤੇ ਅਹਿਮ ਪੁਲਾਂਘ ਪੁੱਟੀ ਹੈ। ਇਸੇ ਲੜੀ ਤਹਿਤ ਅੱਜ ਆਦੇਸ਼ ਕੈਂਪਸ ਵਿੱਚ 1132 ਕਿਲੋਵਾਟ ਸਮਰੱਥਾ ਵਾਲੇ ਅਤਿ-ਆਧੁਨਿਕ ਸੋਲਰ ਪਾਵਰ ਪਲਾਂਟ...
Advertisement
ਜੀ ਟੀ ਰੋਡ ਮੋਹੜੀ ਸਥਿਤ ਆਦੇਸ਼ ਮੈਡੀਕਲ ਕਾਲਜ ਅਤੇ ਹਸਪਤਾਲ ਨੇ ਵਾਤਾਵਰਣ ਦੀ ਸੰਭਾਲ ਅਤੇ ਵਿਕਾਸ ਦੀ ਦਿਸ਼ਾ ਵਿੱਚ ਮਜ਼ਬੂਤ ਅਤੇ ਅਹਿਮ ਪੁਲਾਂਘ ਪੁੱਟੀ ਹੈ। ਇਸੇ ਲੜੀ ਤਹਿਤ ਅੱਜ ਆਦੇਸ਼ ਕੈਂਪਸ ਵਿੱਚ 1132 ਕਿਲੋਵਾਟ ਸਮਰੱਥਾ ਵਾਲੇ ਅਤਿ-ਆਧੁਨਿਕ ਸੋਲਰ ਪਾਵਰ ਪਲਾਂਟ ਦਾ ਪੂਰੇ ਵਿਧੀ-ਵਿਧਾਨ ਨਾਲ ਉਦਘਾਟਨ ਕੀਤਾ ਗਿਆ। ਇਸ ਮਹੱਤਵਪੂਰਨ ਅਤੇ ਵੱਕਾਰੀ ਪ੍ਰਾਜੈਕਟ ਦੀ ਸ਼ੁਰੂਆਤ ਆਦੇਸ਼ ਗਰੁੱਪ ਦੇ ਚੇਅਰਮੈਨ ਡਾ. ਐੱਚ ਐੱਸ ਗਿੱਲ ਵੱਲੋਂ ਆਪਣੇ ਕਰ ਕਮਲਾਂ ਨਾਲ ਕੀਤੀ ਗਈ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਡਾ. ਗਿੱਲ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਪੈਦਾ ਹੋ ਰਹੇ ਊਰਜਾ ਸੰਕਟ ਅਤੇ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਦੇ ਪੱਧਰ ਨੂੰ ਗੰਭੀਰਤਾ ਨਾਲ ਲੈਂਦਿਆਂ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਅਪਣਾਉਣਾ ਸਮੇਂ ਦੀ ਮੁੱਖ ਲੋੜ ਬਣ ਗਿਆ ਹੈ।
Advertisement
Advertisement
