ਸਮਾਜ ਸੇਵੀ ਦੇ ਨੇਤਰ ਦਾਨ ਕੀਤੇ
ਜੇ ਮੌਤ ਤੋਂ ਬਾਅਦ ਕੁਝ ਸਮਾਂ ਰਹਿੰਦੇ ਹੀ ਅੱਖਾਂ ਦਾਨ ਕਰ ਦਿੱਤੀਆਂ ਜਾਣ ਤਾਂ ਨੇਤਰਹੀਨ ਵਿਅਕਤੀਆਂ ਨੂੰ ਦਾਨ ਕੀਤੀਆਂ ਅੱਖਾਂ ਨਾਲ ਦਿਸਣਾ ਸੰਭਵ ਹੋ ਸਕਦਾ ਹੈ। ਉਹ ਇਸ ਦੁਨੀਆਂ ਨੂੰ ਦਾਨ ਕੀਤੀਆਂ ਗਈਆਂ ਅੱਖਾਂ ਰਾਹੀਂ ਦੇਖ ਸਕਦੇ ਹਨ। ਇਸ ਗੱਲ...
Advertisement
ਜੇ ਮੌਤ ਤੋਂ ਬਾਅਦ ਕੁਝ ਸਮਾਂ ਰਹਿੰਦੇ ਹੀ ਅੱਖਾਂ ਦਾਨ ਕਰ ਦਿੱਤੀਆਂ ਜਾਣ ਤਾਂ ਨੇਤਰਹੀਨ ਵਿਅਕਤੀਆਂ ਨੂੰ ਦਾਨ ਕੀਤੀਆਂ ਅੱਖਾਂ ਨਾਲ ਦਿਸਣਾ ਸੰਭਵ ਹੋ ਸਕਦਾ ਹੈ। ਉਹ ਇਸ ਦੁਨੀਆਂ ਨੂੰ ਦਾਨ ਕੀਤੀਆਂ ਗਈਆਂ ਅੱਖਾਂ ਰਾਹੀਂ ਦੇਖ ਸਕਦੇ ਹਨ। ਇਸ ਗੱਲ ਨੂੰ ਸ਼ਾਹਬਾਦ ਦੇ ਸਮਾਜ ਸੇਵੀ ਸੁਭਾਸ਼ ਚੰਦਰ ਸੇਠੀ ਨੇ ਸੱਚ ਕਰ ਦਿਖਾਇਆ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਪਰਿਵਾਰ ਨੇ ਉਨ੍ਹਾਂ ਦੀ ਇੱਛਾ ਅਨੁਸਾਰ ਉਨ੍ਹਾਂ ਦੀਆਂ ਅੱਖਾਂ ਦਾਨ ਕਰ ਦਿੱਤੀਆਂ। ਸੇਠੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਮੰਗਤ ਸੇਠੀ ਨੇ ਅੱਖਾਂ ਦਾਨ ਕਰਨ ਬਾਰੇ ਸਬੰਧਤ ਐਸੋਸੀਏਸ਼ਨ ਨੂੰ ਸੰਪਰਕ ਕੀਤਾ। ਜਿਨ੍ਹਾਂ ਨੇ ਮਾਘਵ ਨੇਤਰ ਬੈਂਕ ਕਰਨਾਲ ਨੂੰ ਸੂਚਿਤ ਕੀਤਾ ਜਿਸ ’ਤੇ ਨੇਤਰ ਬੈਂਕ ਦੀ ਟੀਮ ਨੇ ਸ਼ਾਹਬਾਦ ਉਨ੍ਹਾਂ ਦੇ ਨਿਵਾਸ ’ਤੇ ਪਹੁੰਚ ਕੇ ਆਪਣੀ ਕਾਰਵਾਈ ਸਫ਼ਲਤਾਪੂਰਵਕ ਪੂਰੀ ਕੀਤੀ।
Advertisement
Advertisement