ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੋਟਰੀ ਕਲੱਬ ਵੱਲੋਂ ਸਲੋਗਨ ਮੁਕਾਬਲਾ

ਸ੍ਰੀ ਕ੍ਰਿਸ਼ਨ ਵਿਦਿਆ ਮੰਦਰ ’ਚ ਸਮਾਗਮ, ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ
ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੇ ਹੋਏ ਡਾ. ਆਰ ਐੱਸ ਘੁੰਮਣ ਤੇ ਹੋਰ।
Advertisement

ਰੋਟਰੀ ਕਲੱਬ ਵਲੋਂ ਸ੍ਰੀ ਕ੍ਰਿਸ਼ਨ ਵਿਦਿਆ ਮੰਦਰ ਵਿੱਚ ਇੱਕ ਸਲੋਗਨ ਲਿਖਣ ਮੁਕਾਬਲਾ ਕਰਾਇਆ ਗਿਆ। ਇਸ ਮੁਕਾਬਲੇ ਦਾ ਉਦੇਸ਼ ਵਿਦਿਆਰਥੀਆਂ ਵਿੱਚ ਸਮਾਜਿਕ ਸਦਭਾਵਨਾ ਅਤੇ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ।

ਇਹ ਮੁਕਾਬਲਾ ਵੱਖ-ਵੱਖ ਤਿੰਨ ਸਮੂਹਾਂ ਵਿੱਚ ਹੋਇਆ। ਪਹਿਲੇ ਸਮੂਹ ਵਿੱਚ ਚੌਥੀ ਤੇ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਦੂਜੇ ਸਮੂਹ ਵਿੱਚ ਛੇਵੀਂ ਤੋਂ ਅਠੱਵੀ ਅਤੇ ਤੀਜੇ ਸਮੂਹ ਵਿੱਚ ਨੌਵੀਂ ਤੇ ਦਸਵੀਂ ਕਲਾਸ ਦੇ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪਹਿਲੇ ਸਮੂਹ ’ਚ ਸਿੱਧੀ ਨੇ ਪਹਿਲਾ, ਵੈਸ਼ਨਵੀ ਨੇ ਦੂਜਾ ਅਤੇ ਮੀਨਾਕਸ਼ੀ ਨੇ ਤੀਜਾ, ਦੂਜੇ ਸਮੂਹ ’ਚ ਅਨੁਸ਼ਕਾ ਨੇ ਪਹਿਲਾ, ਨੀਤੂ ਨੇ ਦੂਜਾ ਤੇ ਗੁੰਜਨ ਨੇ ਤੀਜਾ ਸਥਾਨ, ਤੀਜੇ ਸਮੂਹ ’ਚ ਅਕਸ਼ਰਾ ਨੇ ਪਹਿਲਾ, ਗਗਨਦੀਪ ਨੇ ਦੂਜਾ, ਰੂਹਾਨਿਕਾ ਨੇ ਤੀਜਾ ਇਨਾਮ ਹਾਸਲ ਕੀਤਾ।

Advertisement

ਸਕੂਲ ਦੀ ਪ੍ਰਿੰਸੀਪਲ ਪ੍ਰਤਿਭਾ ਪੁਰੀ ਨੇ ਰੋਟਰੀ ਕਲੱਬ ਦੇ ਪ੍ਰਧਾਨ ਡਾ. ਆਰ ਐੱਸ ਘੁੰਮਣ ਅਤੇ ਮੌਜੂਦ ਰੋਟਰੀ ਮੈਂਬਰਾ ਦਾ ਸਵਾਗਤ ਕੀਤਾ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਆਰ ਐੱਸ ਘੁੰਮਣ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਰਚਨਾਤਮਕ ਬਣਨ ਅਤੇ ਸਮਾਜ ਦੀ ਬੇਹਤਰੀ ਅਤੇ ਏਕਤਾ ਲਈ ਕੰਮ ਕਰਨ ਲਈ ਪ੍ਰੇਰਿਤ ਕਰਦੇ ਹਨ। ਉਨਾਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਸਕਾਰਾਤਮਕ ਸੋਚਣ ਅਤੇ ਸਮਾਜਿਕ ਤੌਰ ’ਤੇ ਜ਼ਿੰਮੇਵਾਰ ਬਣਨ ਲਈ ਪ੍ਰੇਰਿਤ ਕਰਨਾ ਰੋਟਰੀ ਕਲੱਬ ਦਾ ਮੁੱਖ ਉਦੇਸ਼ ਹੈ।

Advertisement
Show comments