ਲੁੱਟ-ਖੋਹ ਮਾਮਲੇ ’ਚ ਛੇ ਕਾਬੂ
ਅੰਬਾਲਾ ਪੁਲੀਸ ਨੇ ਬਲਦੇਵ ਨਗਰ ਥਾਣੇ ਵਿੱਚ ਦਰਜ ਲੁੱਟ ਮਾਮਲੇ ਵਿੱਚ ਸੀਆਈਏ-1 ਨੇ ਛੇ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਨਗਦੀ ਅਤੇ ਵਾਹਨ ਬਰਾਮਦ ਕੀਤੇ ਹਨ। ਸ਼ਿਕਾਇਤਕਰਤਾ ਸ਼ਿਵਮ ਵਾਸੀ ਜੌਨਪੁਰ, ਯੂਪੀ ਨੇ 26 ਅਗਸਤ ਨੂੰ ਥਾਣਾ ਬਲਦੇਵ ਨਗਰ ਵਿੱਚ ਰਿਪੋਰਟ ਦਰਜ ਕਰਵਾਈ...
Advertisement
ਅੰਬਾਲਾ ਪੁਲੀਸ ਨੇ ਬਲਦੇਵ ਨਗਰ ਥਾਣੇ ਵਿੱਚ ਦਰਜ ਲੁੱਟ ਮਾਮਲੇ ਵਿੱਚ ਸੀਆਈਏ-1 ਨੇ ਛੇ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਨਗਦੀ ਅਤੇ ਵਾਹਨ ਬਰਾਮਦ ਕੀਤੇ ਹਨ। ਸ਼ਿਕਾਇਤਕਰਤਾ ਸ਼ਿਵਮ ਵਾਸੀ ਜੌਨਪੁਰ, ਯੂਪੀ ਨੇ 26 ਅਗਸਤ ਨੂੰ ਥਾਣਾ ਬਲਦੇਵ ਨਗਰ ਵਿੱਚ ਰਿਪੋਰਟ ਦਰਜ ਕਰਵਾਈ ਸੀ ਕਿ ਉਸ ਤੋਂ ਰਿਜੈਂਟਾ ਹੋਟਲ ਦੇ ਸਾਹਮਣੇ ਕੁਝ ਬਦਮਾਸ਼ਾਂ ਨੇ 4.97 ਲੱਖ ਰੁਪਏ ਦੀ ਨਕਦੀ ਲੁੱਟ ਲਈ ਹੈ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਦੀ ਜ਼ਿੰਮੇਵਾਰੀ ਸੀਆਈਏ-1 ਨੂੰ ਸੌਂਪੀ ਸੀ। ਇਸ ਮਾਮਲੇ ਵਿੱਚ ਪਹਿਲਾਂ ਪੁਲੀਸ ਨੇ 9 ਸਤੰਬਰ ਨੂੰ ਸੂਭਾਸ਼ ਉਰਫ਼ ਸੰਜੇ ਕੁਮਾਰ ਉਰਫ਼ ਸੋਨੂ ਉਰਫ਼ ਮੁਨਸ਼ੀ, ਪਰਵਿੰਦਰ ਕੁਮਾਰ ਉਰਫ਼ ਪੰਕਜ, ਹਰੀਸ਼ ਕੁਮਾਰ ਅਤੇ ਸੁਸ਼ੀਲ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਨੂੰ ਅਦਾਲਤ ਵੱਲੋਂ 6 ਦਿਨਾਂ ਦਾ ਰਿਮਾਂਡ ਮਿਲਿਆ ਸੀ। ਉਸ ਤੋਂ ਬਾਅਦ ਪੁਲੀਸ ਨੇ 15 ਸਤੰਬਰ ਨੂੰ ਮਨਜੀਤ ਸਿੰਘ ਵਾਸੀ ਲੁਧਿਆਣਾ ਤੇ 16 ਸਤੰਬਰ ਨੂੰ ਅਨਿਲ ਵਾਸੀ ਉੱਤਰਾਖੰਡ ਨੂੰ ਵੀ ਕਾਬੂ ਕਰ ਲਿਆ। ਦੋਵਾਂ ਨੂੰ ਅਦਾਲਤ ਨੇ 2 ਦਿਨਾਂ ਦੇ ਪੁਲੀਸ ਰਿਮਾਂਡ ’ਤੇ ਭੇਜਿਆ ਹੈ।
Advertisement
Advertisement