ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਰਿਆਣਾ ਦੀਆਂ ਨਦੀਆਂ ’ਚ ਪਾਣੀ ਵਧਣ ਕਾਰਨ ਹਾਲਾਤ ਗੰਭੀਰ

ਯਮੁਨਾ, ਘੱਗਰ, ਮਾਰਕੰਡਾ ਤੇ ਟਾਂਗਰੀ ਵਿੱਚ ਵਧਿਆ ਪਾਣੀ, ਅੰਬਾਲਾ ’ਚ ਕੌਮੀ ਮਾਰਗ ਪਾਣੀ ’ਚ ਡੁੱਬਿਆ
ਗੁਰੂਗ੍ਰਾਮ ਦੇ ਰਾਜੀਵ ਚੌਕ ਵਿੱਚ ਭਾਰੀ ਮੀਂਹ ਤੋਂ ਬਾਅਦ ਪਾਣੀ ਨਾਲ ਭਰੇ ਸਬਵੇਅ ਵਿੱਚ ਖੇਡਦੇ ਹੋਏ ਨੌਜਵਾਨ। -ਫੋਟੋ: ਪੀਟੀਆਈ
Advertisement

ਆਤਿਸ਼ ਗੁਪਤਾ

ਹਰਿਆਣਾ ਅਤੇ ਨਾਲ ਲਗਦੇ ਹਿਮਾਚਲ ਪ੍ਰਦੇਸ਼ ਦੀਆਂ ਪਹਾੜੀਆਂ ਵਿੱਚ ਲਗਾਤਾਰ ਪੈ ਰਹੇ ਭਾਰੀ ਮੀਂਹ ਕਰ ਕੇ ਹਰਿਆਣਾ ਵਿੱਚ ਯਮੁਨਾ, ਘੱਗਰ, ਮਾਰਕੰਡਾ ਤੇ ਟਾਂਗਰੀ ਨਦੀ ‘ਆਉਟ ਆਫ਼ ਕੰਟਰੋਲ’ ਹੋ ਗਈ ਹੈ, ਜਿਸ ਕਰ ਕੇ ਹਾਲਾਤ ਹੋਰ ਵੀ ਗੰਭੀਰ ਹੁੰਦੇ ਜਾ ਰਹੇ ਹਨ। ਇਸ ਦੌਰਾਨ ਯਮੁਨਾ, ਘੱਗਰ, ਮਾਰਕੰਡਾ ਤੇ ਟਾਂਗਰੀ ਦੇ ਆਲੇ-ਦੁਆਲੇ ਸਥਿਤ ਕਈ ਪਿੰਡਾਂ ਵਿੱਚ ਪਾਣੀ ਦਾਖਲ ਹੋਣਾ ਸ਼ੁਰੂ ਹੋ ਗਿਆ ਹੈ।

Advertisement

ਖੇਤਾਂ ਵਿੱਚ ਪਾਣੀ ਵੜਦਾ ਦੇਖਦੇ ਹੋਏ ਲੋਕਾਂ ਦੇ ਸਾਹ ਸੁੱਕਣੇ ਪੈ ਗਏ ਹਨ। ਹਰਿਆਣਾ ਦੀਆਂ ਨਦੀਆਂ ਵਿੱਚ ਪਾਣੀ ਦਾ ਪੱਧਰ ਵੱਧਣ ਕਰ ਕੇ ਅੰਬਾਲਾ ਵਿਖੇ ਕੌਮੀ ਮਾਰਗ ਦਾ ਇਕ ਹਿੱਸਾ ਵੀ ਪਾਣੀ ਵਿੱਚ ਡੁੱਬ ਗਿਆ ਹੈ, ਜਿਸ ਕਰ ਕੇ ਦੂਜੇ ਪਾਸੇ ਤੋਂ ਹੀ ਆਵਾਜਾਈ ਚੱਲ ਰਹੀ ਹੈ। ਉੱਥੇ ਜਾਮ ਵਰਗੇ ਹਾਲਾਤ ਬਣੇ ਹੋਏ ਹਨ। ਉੱਧਰ ਹਰਿਆਣਾ ਸਰਕਾਰ ਵੱਲੋਂ 24 ਘੰਟੇ ਸੂਬੇ ਦੀਆਂ ਨਦੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਇਸ ਦੇ ਨਾਲ ਹੀ ਹਰਿਆਣਾ ਦੇ ਕੈਬਨਿਟ ਮੰਤਰੀ ਤੇ ਵਿਧਾਇਕ ਵੀ ਹੜ੍ਹਾਂ ’ਤੇ ਨਜ਼ਰ ਰੱਖ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਯਮੁਨਾਨਗਰ ਵਿਖੇ ਸਥਿਤ ਹਥਨੀਕੁੰਡ ਬੈਰਾਜ ਦੇ ਫਲੱਡ ਗੇਟ ਅੱਜ ਲਗਾਤਾਰ ਚੌਥੇ ਦਿਨ ਵੀ ਖੁੱਲ੍ਹੇ ਰਹੇ। ਜਿੱਥੇ ਅੱਜ ਦੁਪਹਿਰ ਸਮੇਂ 1.32 ਲੱਖ ਕਿਊਸਿਕ ਪਾਣੀ ਵਹਿ ਰਿਹਾ ਸੀ, ਜਦੋਂ ਕਿ ਇਸ ਦੀ ਸਮਰੱਥਾ ਇਕ ਲੱਖ ਕਿਊਸਿਕ ਪਾਣੀ ਦੀ ਹੈ। ਹਥਨੀਕੁੰਡ ਬੈਰਾਜ ਦਾ ਪਾਣੀ ਛੱਡੇ ਜਾਣ ਕਰ ਕੇ ਦਿੱਲੀ ਵਿੱਚ ਹੜ੍ਹਾਂ ਦੇ ਹਾਲਾਤ ਬਣ ਸਕਦੇ ਹਨ, ਪਰ ਯਮੁਨਾ ਵਿੱਚ ਪਾਣੀ ਵਧਣ ਕਰ ਕੇ ਯਮੁਨਾ ਕੰਢੇ ਵਸੇ ਸ਼ਹਿਰ ਯਮੁਨਾਨਗਰ, ਕਰਨਾਲ, ਪਾਣੀਪਤ, ਸੋਨੀਪਤ ਵਿੱਚ ਹੜ੍ਹਾਂ ਦੇ ਹਾਲਾਤ ਬਣ ਰਹੇ ਹਨ।

Advertisement
Show comments