ਸਿਰਸਾ: ਬੱਸ ਹੇਠਾਂ ਆਉਣ ਕਾਰਨ ਇਕ ਦੀ ਮੌਤ, ਇਕ ਗੰਭੀਰ ਜ਼ਖ਼ਮੀ
ਪ੍ਰਭੂ ਦਿਆਲ ਸਿਰਸਾ, 1 ਜੁਲਾਈ ਇਥੋਂ ਦੇ ਪਿੰਡ ਸਿਕੰਦਰਪੁਰ ਨੇੜੇ ਚੰਡੀਗੜ੍ਹ ਰੋਡਵੇਜ ਦੀ ਬੱਸ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਦਰੜ ਦਿੱਤਾ। ਜਿਸ ਕਾਰਨ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ...
Advertisement
ਪ੍ਰਭੂ ਦਿਆਲ
ਸਿਰਸਾ, 1 ਜੁਲਾਈ
ਇਥੋਂ ਦੇ ਪਿੰਡ ਸਿਕੰਦਰਪੁਰ ਨੇੜੇ ਚੰਡੀਗੜ੍ਹ ਰੋਡਵੇਜ ਦੀ ਬੱਸ ਨੇ ਦੋ ਮੋਟਰਸਾਈਕਲ ਸਵਾਰਾਂ ਨੂੰ ਦਰੜ ਦਿੱਤਾ। ਜਿਸ ਕਾਰਨ ਇਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਜ਼ਖ਼ਮੀ ਹੋ ਗਿਆ। ਮ੍ਰਿਤਕ ਮਦਨ ਲਾਲ ਵਾਸੀ ਚਾਡੀਵਾਲ ਅਤੇ ਜ਼ਖ਼ਮੀ ਅਜੇ ਪਾਲ ਨੂੰ ਸਿਰਸਾ ਦੇ ਸਰਕਾਰੀ ਹਸਪਤਾਲ ਲੈਜਾਇਆ ਗਿਆ। ਪੁਲੀਸ ਅਧਿਕਾਰੀਆਂ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਆਰੰਭੀ ਗਈ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪਛਾਣ ਉਪਰੰਤ ਪੋਸਮਾਰਟਮ ਲਈ ਭੇਜਿਆ ਗਿਆ ।
Advertisement