ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿਰਸਾ: ਘੱਗਰ ਦੇ ਹੜ੍ਹ ਨੇ ਹਜ਼ਾਰਾਂ ਲੋਕ ਬੇਘਰ ਕੀਤੇ, ਸੈਂਕੜੇ ਏਕੜ ਫ਼ਸਲ ਡੁੱਬੀ

ਪ੍ਰਭੂ ਦਿਆਲ ਸਿਰਸਾ, 20 ਜੁਲਾਈ ਘੱਗਰ ਦੇ ਪਾਣੀ ਦਾ ਜਿਥੇ ਕਹਿਰ ਹਾਲੇ ਜਾਰੀ ਹੈ, ਉਥੇ ਹੀ ਹੁਣ ਰੰਗੋਈ ਨਾਲੇ ਦੇ ਹੜ੍ਹ ਦਾ ਖਤਰਾ ਹੋਣ ਕਾਰਨ ਦਰਜਨਾਂ ਪਿੰਡਾਂ ਦੇ ਲੋਕਾਂ ਦੇ ਸਾਹ ਸੂਤੇ ਗਏ ਹਨ। ਰੰਗੋਈ ਨਾਲੇ ਦੇ ਬੰਨ੍ਹਾਂ ਨੂੰ ਮਜ਼ਬੂਤ...
Advertisement

ਪ੍ਰਭੂ ਦਿਆਲ

ਸਿਰਸਾ, 20 ਜੁਲਾਈ

Advertisement

ਘੱਗਰ ਦੇ ਪਾਣੀ ਦਾ ਜਿਥੇ ਕਹਿਰ ਹਾਲੇ ਜਾਰੀ ਹੈ, ਉਥੇ ਹੀ ਹੁਣ ਰੰਗੋਈ ਨਾਲੇ ਦੇ ਹੜ੍ਹ ਦਾ ਖਤਰਾ ਹੋਣ ਕਾਰਨ ਦਰਜਨਾਂ ਪਿੰਡਾਂ ਦੇ ਲੋਕਾਂ ਦੇ ਸਾਹ ਸੂਤੇ ਗਏ ਹਨ।

ਰੰਗੋਈ ਨਾਲੇ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਨ ਲਈ ਸੈਂਕੜੇ ਪਿੰਡਾਂ ਦੇ ਹਜ਼ਾਰਾਂ ਲੋਕਾਂ ਨੇ ਦਿਨ ਰਾਤ ਇਕ ਕੀਤੀ ਹੋਈ ਹੈ। ਇਸ ਦੇ ਬਾਵਜੂਦ ਕਈ ਥਾਵਾਂ ਤੋਂ ਪਏ ਪਾੜ੍ਹਾਂ ਕਾਰਨ ਸੈਂਕੜੇ ਕਿੱਲੇ ਫ਼ਸਲ ਪਾਣੀ ’ਚ ਡੁੱਬ ਗਈ ਹੈ। ਘੱਗਰ ਦੇ ਹੜ੍ਹ ਕਾਰਨ ਪਿੰਡ ਕਰਮਬੁਰਜਗੜ੍ਹ, ਫਰਵਾਈਂ ਤੇ ਪਨਿਹਾਰੀ ਦੇ ਗਰੀਬ ਲੋਕਾਂ ਦੇ ਘਰਾਂ ’ਚ ਪਾਣੀ ਵੜ੍ਹ ਗਿਆ, ਜਿਸ ਕਾਰਨ ਲੋਕ ਹੁਣ ਸੜਕਾਂ ’ਤੇ ਖੁੱਲ੍ਹੇ ਆਸਮਾਨ ਹੇਠਾਂ ਰਾਤਾਂ ਗੁਜਾਰਨ ਲਈ ਮਜਬੂਰ ਹੋ ਰਹੇ ਹਨ। ਸਮਾਜ ਸੇਵੀ ਸੰਸਥਾਵਾਂ ਵੱਲੋਂ ਗਰੀਬ ਲੋਕਾਂ ਨੂੰ ਲੰਗਰ ਪਾਣੀ ਦੇ ਨਾਲ ਸੁੱਕੀ ਰਸਦ ਵੰਡੀ ਜਾ ਰਹੀ ਹੈ।

Advertisement
Tags :
ਸਿਰਸਾ:ਸੈਂਕੜੇਹਜ਼ਾਰਾਂਹੜ੍ਹਕੀਤੇਘੱਗਰਡੁੱਬੀਫ਼ਸਲਬੇਘਰ