ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਿਰਸਾ: ਮਹਿਲਾ ਥਾਣੇ ਦੇ ਬਾਹਰ ਲੰਘੀ ਦੇਰ ਰਾਤ ਹੋਇਆ ਧਮਾਕਾ; ਪੰਜ ਨੌਜਵਾਨ ਹਿਰਾਸਤ ਵਿੱਚ

ਵੀਡੀਓ ਵਾਇਰਲ ਹੋਣ ਬਾਅਦ ਪੁਲੀਸ ਨੂੰ ਪਈਆਂ ਭਾਜੜਾਂ, ਪੁਲੀਸ ਨੇ ਪੰਜ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਿਰਸਾ ਦੇ ਐਸਪੀ ਦੀਪਕ ਸਹਾਰਨ।ਫੋਟੋ: ਪ੍ਰਭੂ ਦਿਆਲ।
Advertisement

ਇਥੋਂ ਦੇ ਮਹਿਲਾ ਥਾਣੇ ਦੇ ਬਾਹਰ ’ਤੇ ਲੰਘੀ ਦੇਰ ਰਾਤ ਹੋਏ ਧਮਾਕਾ ਹੋਇਆ। ਧਮਾਕੇ ਦਾ ਸੁਹ ਲਾਊ ਏਜੰਸੀਆਂ ਤੇ ਪੁਲੀਸ ਮੁਲਾਜ਼ਮਾਂ ਨੂੰ ਪਤਾ ਨਹੀਂ ਲੱਗਿਆ। ਧਮਾਕਾ ਕੀਤੇ ਜਾਣ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ। ਇਸ ਮਾਮਲੇ ’ਚ ਪੁਲੀਸ ਨੇ ਪੰਜ ਨੌਜਵਾਨਾਂ ਨੂੰ ਰਿਹਾਸਤ ਵਿੱਚ ਲਿਆ ਹੈ। ਧਮਾਕੇ ਦੀ ਜਿੰਮੇਵਾਰੀ ਖਾਲਿਸਤਾਨ ਲਿਬਰੇਸ਼ਨ ਫੋਰਸ ( KLF) ਵੱਲੋਂ ਲਈ ਗਈ ਹੈ।

ਸ਼ੋਸ਼ਲ ਮੀਡੀਆ ’ਤੇ ਵਾਇਰਲ ਖਾਲਿਸਤਾਨ ਗਰੁੱਪ ਕਿੰਗ ਸ਼ੁਟਰ ਦੇ ਨਾਂ ਤੋਂ ਬਣੇ ਇਸਟਾਗ੍ਰਾਮ ’ਤੇ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਹਮਲੇ ਦੀ ਸਾਜਿਸ਼ ਰਚੀ ਗਈ। ਹਲਾਂਕਿ ਇਸ ਧਮਾਕੇ ਨਾਲ ਕੋਈ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ ਹੈ। ਧਮਾਕੇ ਦੀ ਜੋ ਸਮਗਰੀ ਮਿਲੀ ਹੈ, ਉਸ ਨੂੰ ਜਾਂਚ ਲਈ ਭੇਜਿਆ ਗਿਆ ਹੈ।

Advertisement

ਪੁਲੀਸ , ਸਾਈਬਰ ਤੇ ਸੀਨ ਆਫ਼ ਕਰਾਈਮ ਦੀਆਂ ਟੀਮਾਂ ਸਬੂਤ ਇਕੱਠੇ ਕਰਨ ’ਚ ਲੱਗੀਆਂ ਹੋਈਆਂ ਹਨ। ਨੇੜੇ ਦੀਆਂ ਦੁਕਾਨਾਂ ਦੀ ਸੀਸੀਟੀਵੀ ਫੁਟੇਜ ਪੁਲੀਸ ਵੱਲੋਂ ਖੰਗਾਲੀ ਜਾ ਰਹੀ ਹੈ।

ਸੂਤਰਾਂ ਮੁਤਾਬਕ ਇਹ ਇੱਕ ਵਿਸਫੋਟਕ ਧਮਾਕਾ ਸੀ। ਇਸ ਮਾਮਲੇ ਵਿੱਚ ਪੁਲੀਸ ਨੇ ਪੰਜ ਨੌਜਵਾਨਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁਲੀਸ ਉਨ੍ਹਾਂ ਨੂੰ ਲੈ ਕੇ ਰਾਣੀਆਂ, ਖਾਰੀਆਂ ਤੇ ਕਈ ਹੋਰ ਥਾਵਾਂ ’ਤੇ ਨਿਸ਼ਾਨਦੇਹੀ ਕਰਵਾ ਰਹੀ ਹੈ। ਇਨ੍ਹਾਂ ਨੌਜਵਾਨਾਂ ਦੀ ਉਮਰ 20 ਤੋਂ 25 ਸਾਲ ਦੱਸੀ ਜਾ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਨੌਜਵਾਨਾਂ ਤੋਂ ਕੁਝ ਸ਼ਕੀ ਚੀਜਾਂ ਮਿਲੀਆਂ ਹਨ।

ਐਸਪੀ ਦੀਪਕ ਸਹਾਰਨ ਨੇ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਪੰਜ ਵਿਅਕਤੀਆਂ ਨੂੰ ਰਿਹਾਸਤ ਵਿੱਚ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਲਈ SIT ਦਾ ਗਠਨ ਕੀਤਾ ਗਿਆ ਹੈ। ਜਲਦੀ ਇਸ ਬਾਰੇ ਹੋਰ ਖੁਲਾਸਾ ਕੀਤਾ ਜਾਵੇਗਾ।

 

 

Advertisement
Tags :
grenade attack SirsaHaryana blast 2025India breaking newslaw-and-order Sirsapolice encounter Indiapolice station attackpublic safety HaryanaSirsa blastSirsa crime newsSirsa security
Show comments