ਵਿਦਿਆਰਥਣਾਂ ਨੂੰ ਵਿਗਿਆਨ ਕੇਂਦਰ ਦਿਖਾਇਆ
ਆਰੀਆ ਕੰਨਿਆ ਕਾਲਜ ਦੇ ਜੂਆਲੋਜੀ ਵਿਭਾਗ ਵੱਲੋਂ ਵਿਦਿਅਕ ਯਾਤਰਾ ਦਾ ਪ੍ਰਬੰਧ ਕੀਤਾ ਗਿਆ। ਇਸ ਯਾਤਰਾ ਦਾ ਉਦੇਸ਼ ਵਿਦਿਆਰਥਣਾਂ ਨੂੰ ਇਤਿਹਾਸਕ ਤੇ ਵਿਗਿਆਨਕ ਸਥਾਨਾਂ ਬਾਰੇ ਜਾਗਰੂਕ ਕਰਨਾ ਸੀ। ਇਸ ਤਹਿਤ ਕਾਲਜ ਦੀਆਂ ਵਿਦਿਆਰਥਣਾਂ ਨੇ ਪੈਨੋਰਮਾ ਤੇ ਵਿਗਿਆਨ ਕੇਂਦਰ ਦਾ ਦੌਰਾ ਕਰਵਾਇਆ...
Advertisement
ਆਰੀਆ ਕੰਨਿਆ ਕਾਲਜ ਦੇ ਜੂਆਲੋਜੀ ਵਿਭਾਗ ਵੱਲੋਂ ਵਿਦਿਅਕ ਯਾਤਰਾ ਦਾ ਪ੍ਰਬੰਧ ਕੀਤਾ ਗਿਆ। ਇਸ ਯਾਤਰਾ ਦਾ ਉਦੇਸ਼ ਵਿਦਿਆਰਥਣਾਂ ਨੂੰ ਇਤਿਹਾਸਕ ਤੇ ਵਿਗਿਆਨਕ ਸਥਾਨਾਂ ਬਾਰੇ ਜਾਗਰੂਕ ਕਰਨਾ ਸੀ। ਇਸ ਤਹਿਤ ਕਾਲਜ ਦੀਆਂ ਵਿਦਿਆਰਥਣਾਂ ਨੇ ਪੈਨੋਰਮਾ ਤੇ ਵਿਗਿਆਨ ਕੇਂਦਰ ਦਾ ਦੌਰਾ ਕਰਵਾਇਆ ਗਿਆ। ਕੁਰੂਕਸ਼ੇਤਰ ਪੈਨੋਰਮਾ ਤੇ ਵਿਗਿਆਨ ਕੇਂਦਰ ’ਚ ਵਿਦਿਆਰਥਣਾਂ ਨੇ ਮਹਾਭਾਰਤ ਯੁੱਧ ਦੇ ਦ੍ਰਿਸ਼, ਤਸਵੀਰਾਂ ਤੇ ਧੁਨੀ ਪ੍ਰਭਾਵਾਂ ਦੇਖਿਆ। ਵਿਗਿਆਨ ਕੇਂਦਰ ਵਿੱਚ ਵੱਖ-ਵੱਖ ਯੰਤਰਾਂ, ਪ੍ਰਯੋਗਾਂ ਤੇ ਮਾਡਲਾਂ ਨੂੰ ਦੇਖ ਕੇ ਵਿਦਿਆਰਥਣਾਂ ਨੇ ਵਿਗਿਆਨ ਦੇ ਸਿਧਾਂਤਾਂ ਦੀ ਸਮਝ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਬ੍ਰਹਮ ਸਰੋਵਰ ਦਾ ਦੌਰਾ ਕੀਤਾ। ਕਾਲਜ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਕਿਹਾ ਕਿ ਅਜਿਹੇ ਟੂਰ ਵਿਦਿਆਰਥਣਾਂ ਨੂੰ ਕਿਤਾਬੀ ਗਿਆਨ ਤੋਂ ਅੱਗੇ ਸਮਝਣ ਦਾ ਮੌਕਾ ਪ੍ਰਦਾਨ ਕਰਦੇ ਹਨ। ਇਸ ਨਾਲ ਉਨ੍ਹਾਂ ਨੂੰ ਆਪਣੇ ਦੇਸ਼ ਦੇ ਸੱਭਿਆਚਾਰ ਤੇ ਵਿਗਿਆਨ ਦੀ ਅਮੀਰੀ ਨਾਲ ਵੀ ਜਾਣੂ ਕਰਵਾਉਂਦੇ ਹਨ। ਇਸ ਦੌਰਾਨ ਪ੍ਰੋ. ਜੋਤੀ, ਨਿਧੀ ਤੇ ਕਪਿਲ ਦੇਵ ਮੌਜੂਦ ਸਨ।
Advertisement
Advertisement
