ਸ਼ੇਰਾਂਵਾਲੀ ਭਾਖੜਾ ਨਹਿਰ ਵਿੱਚ ਦੋ ਥਾਵਾਂ ’ਤੇ ਪਾੜ ਪਿਆ, 100 ਏਕੜ ਵਿੱਚ ਖੜੀ ਫ਼ਸਲ ਦਾ ਨੁਕਸਾਨ
ਨਹਿਰਾਨਾ ਹੈੱਡ ਤੋਂ ਨਿਕਲਣ ਵਾਲੀ ਸ਼ੇਰਾਂਵਾਲੀ ਭਾਖੜਾ ਨਹਿਰ ਵਿਚ ਸੋਮਵਾਰ ਸਵੇਰੇ ਏਲਨਾਬਾਦ ਦੇ ਪਿੰਡਾਂ ਉਮੇਦਪੁਰਾ ਅਤੇ ਮਹਿਣਾ ਖੇੜਾ ਦੇ ਵਿਚਕਾਰ ਦੋ ਥਾਵਾਂ ’ਤੇ ਪਾੜ ਪੈ ਗਿਆ। ਸ਼ੇਰਾਂਵਾਲੀ ਨਹਿਰ ਦੇ ਟੁੱਟਣ ਨਾਲ ਲਗਪਗ 100 ਏਕੜ ਜ਼ਮੀਨ ਵਿੱਚ ਪਾਣੀ ਭਰ ਗਿਆ, ਜਿਸ...
Advertisement
ਨਹਿਰਾਨਾ ਹੈੱਡ ਤੋਂ ਨਿਕਲਣ ਵਾਲੀ ਸ਼ੇਰਾਂਵਾਲੀ ਭਾਖੜਾ ਨਹਿਰ ਵਿਚ ਸੋਮਵਾਰ ਸਵੇਰੇ ਏਲਨਾਬਾਦ ਦੇ ਪਿੰਡਾਂ ਉਮੇਦਪੁਰਾ ਅਤੇ ਮਹਿਣਾ ਖੇੜਾ ਦੇ ਵਿਚਕਾਰ ਦੋ ਥਾਵਾਂ ’ਤੇ ਪਾੜ ਪੈ ਗਿਆ। ਸ਼ੇਰਾਂਵਾਲੀ ਨਹਿਰ ਦੇ ਟੁੱਟਣ ਨਾਲ ਲਗਪਗ 100 ਏਕੜ ਜ਼ਮੀਨ ਵਿੱਚ ਪਾਣੀ ਭਰ ਗਿਆ, ਜਿਸ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਨਹਿਰ ਵਿਚ ਪਾੜ ਪੈਣ ਦੀ ਸੂਚਨਾ ਮਿਲਦੇ ਹੀ ਸਿੰਜਾਈ ਵਿਭਾਗ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਨਹਿਰਾਨਾ ਹੈੱਡ ਤੋਂ ਨਹਿਰ ਵਿੱਚ ਪਾਣੀ ਬੰਦ ਕਰਕੇ ਪਾੜ ਨੂੰ ਭਰਨ ਦਾ ਕੰਮ ਸ਼ੁਰੂ ਕੀਤਾ ਗਿਆ।
Advertisement
ਮੁੱਢਲੀ ਜਾਣਕਾਰੀ ਅਨੁਸਾਰ ਇਸ ਖੇਤਰ ਵਿੱਚ ਆਈ ਤੇਜ਼ ਹਨੇਰੀ ਕਾਰਨ ਦਰੱਖਤ ਟੁੱਟ ਕੇ ਨਹਿਰ ਵਿੱਚ ਡਿੱਗਣ ਕਾਰਨ ਓਵਰ ਫਲੋ ਹੋ ਕੇ ਨਹਿਰ ਟੁੱਟ ਗਈ, ਜਿਸ ਕਾਰਨ ਫਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ।
Advertisement