ਸੈਕਟਰ 23 ਪੰਚਕੂਲਾ ਚੌਕ ਦਾ ਨਾਂ ਦੀਨਬੰਧੂ ਸਰ ਛੋਟੂ ਰਾਮ ਦੇ ਨਾਮ ’ਤੇ ਰੱਖਿਆ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੈਕਟਰ 23 ਪੰਚਕੂਲਾ ਚੌਕ ਦਾ ਨਾਮ ਦੀਨਬੰਧੂ ਸਰ ਛੋਟੂ ਰਾਮ ਦੇ ਨਾਮ ਤੇ ਰੱਖਿਆ ਹੈ ਅਤੇ ਇਸ ਚੌਕ ’ਤੇ ਉਨ੍ਹਾਂ ਦੀਆਂ ਤਿੰਨ ਤਖ਼ਤੀਆਂ ਲਗਾਈਆਂ ਗਈਆਂ ਹਨ। ਟ੍ਰਾਈਸਿਟੀ ਜਾਟ ਸਭਾ ਦੇ ਸਾਰੇ ਅਹੁਦੇਦਾਰਾਂ,...
Advertisement
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸੈਕਟਰ 23 ਪੰਚਕੂਲਾ ਚੌਕ ਦਾ ਨਾਮ ਦੀਨਬੰਧੂ ਸਰ ਛੋਟੂ ਰਾਮ ਦੇ ਨਾਮ ਤੇ ਰੱਖਿਆ ਹੈ ਅਤੇ ਇਸ ਚੌਕ ’ਤੇ ਉਨ੍ਹਾਂ ਦੀਆਂ ਤਿੰਨ ਤਖ਼ਤੀਆਂ ਲਗਾਈਆਂ ਗਈਆਂ ਹਨ। ਟ੍ਰਾਈਸਿਟੀ ਜਾਟ ਸਭਾ ਦੇ ਸਾਰੇ ਅਹੁਦੇਦਾਰਾਂ, ਮਹਿੰਦਰ ਸਾਂਗਵਾਨ ਨੇ ਐੱਚਐੱਸਵੀਪੀ ਦਫ਼ਤਰ ਵਿੱਚ ਅਰਜ਼ੀ ਸੌਂਪ ਕੇ ਇਸ ਦੀ ਪੈਰਵੀ ਕੀਤੀ ਅਤੇ ਸਭਾ ਨੂੰ ਪਿਛਲੇ ਮਹੀਨੇ ਹਰਿਆਣਾ ਦੇ ਮੁੱਖ ਮੰਤਰੀ ਦੁਆਰਾ ਮਨਜ਼ੂਰੀ ਦਿੱਤੀ ਗਈ। ਸਰ ਛੋਟੂ ਰਾਮ ਕਿਸਾਨ ਨੇਤਾ ਸਨ ਅਤੇ ਉਨ੍ਹਾਂ ਕਈ ਸੰਸਥਾਵਾਂ ਖੋਲ੍ਹੀਆਂ ਗਈਆਂ। ਇਸ ਮੌਕੇ ਆਈਟੀਬੀਪੀ ਦੇ ਸਾਬਕਾ ਆਈਜੀ ਈਸਵਰ ਸਿੰਘ ਦੂਹਨ ਅਤੇ ਜਾਟ ਸਭਾ ਦੇ ਕਈ ਉੱਚ ਆਹੁਦੇਦਾਰ ਸ਼ਾਮਲ ਸਨ।
Advertisement
Advertisement