ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਮਸ਼ਹੂਰ ਨਾਵਲ ‘ਐਨੀਮਲ ਫਾਰਮ’ ’ਤੇ ਸਕਰੀਨਿੰਗ ਕਰਵਾਈ

ਮਾਰਕੰਡਾ ਨੈਸ਼ਨਲ ਕਾਲਜ ਵਿੱਚ ਸਮਾਗਮ
Advertisement

ਮਾਰਕੰਡਾ ਨੈਸ਼ਨਲ ਕਾਲਜ ਵਿੱਚ ਐੱਮ ਏ ਅੰਗਰੇਜ਼ੀ ਵਿਭਾਗ ਨੇ ਤੀਜੇ ਸਾਲ ਦੇ ਬੀ ਏ ਦੇ ਵਿਦਿਆਰਥੀਆਂ ਲਈ ਜਾਰਜ ਓਰਵੈੱਲ ਦੇ ਮਸ਼ਹੂਰ ਨਾਵਲ ਐਨੀਮਲ ਫਾਰਮ ’ਤੇ ਆਧਾਰਿਤ ਇੱਕ ਛੋਟੀ ਫਿਲਮ ਸਕਰੀਨਿੰਗ ਕਰਵਾਈ। ਇਸ ਵਿਸ਼ੇਸ਼ ਸਮਾਗਮ ਵਿਚ ਲੱਗਪਗ 75 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰੋਗਰਾਮ ਦਾ ਉਦੇਸ਼ ਵਿਦਿਆਰਥੀਆਂ ਨੂੰ ਪੜ੍ਹਾਏ ਜਾ ਰਹੇ ਸਾਹਿਤ ਨੂੰ ਤਸਵੀਰਾਂ ਨਾਲ ਜੋੜਕੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਮਝਣ ਵਿਚ ਮਦਦ ਕਰਨਾ ਸੀ। ਐਨੀਮਲ ਫਾਰਮ ਵਰਗਾ ਨਾਵਲ ਜੋ ਰਾਜਨੀਤਕ ਵਿਅੰਗ ਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਪੇਸ਼ ਕਰਦਾ ਹੈ, ਵਿਦਿਆਰਥੀਆਂ ਲਈ ਇਕ ਮਹੱਤਵਪੂਰਨ ਅਧਿਐਨ ਸਮੱਗਰੀ ਹੈ। ਇਸ ਮੌਕੇ ਪ੍ਰੋ. ਕਲਪਨਾ ਤੇ ਡਾ. ਸੰਦੀਪ ਕੁਮਾਰ ਨੇ ਵਿਦਿਆਰਥੀਆਂ ਦਾ ਮਾਰਗ ਦਰਸ਼ਨ ਕੀਤਾ। ਉਨ੍ਹਾਂ ਨਾਵਲ ਦੇ ਮੁੱਖ ਵਿਸ਼ਿਆਂ ਜਿਵੇਂ ਕਿ ਸ਼ਕਤੀ, ਸ਼ੋਸ਼ਣ, ਸਮਾਨਤਾ ਅਤੇ ਇਨਕਲਾਬ ’ਤੇ ਚਾਨਣਾ ਪਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਇਹ ਵੀ ਸਮਝਾਇਆ ਕਿ ਸਾਹਿਤ ਸਿਰਫ ਪਾਠਕ੍ਰਮ ਤੱਕ ਸੀਮਤ ਨਹੀਂ ਹੈ, ਇਹ ਸਮਾਜ ਦੀਆਂ ਡੂੰਘੀਆਂ ਹਕੀਕਤਾਂ ਨੂੰ ਉਜਾਗਰ ਕਰਨ ਦਾ ਇੱਕ ਮਾਧਿਅਮ ਹੈ। ਵਿਦਿਆਰਥੀਆਂ ਨੇ ਸਕਰੀਨਿੰਗ ਨੂੰ ਇੱਕ ਬਹੁਤ ਹੀ ਲਾਭਦਾਇਕ ਅਤੇ ਦਿਲਚਸਪ ਅਨੁਭਵ ਦੱਸਿਆ। ਇਸ ਨੇ ਨਾ ਸਿਰਫ਼ ਉਨ੍ਹਾਂ ਦੇ ਸਾਹਿਤਕ ਗਿਆਨ ਨੂੰ ਵਧਾਇਆ ਬਲਕਿ ਉਨ੍ਹਾਂ ਨੂੰ ਆਲੋਚਨਾਤਮਕ ਤੌਰ ’ਤੇ ਸੋਚਣ ਲਈ ਪ੍ਰੇਰਿਤ ਕੀਤਾ। ਇਹ ਸਮਾਗਮ ਕਾਲਜ ਦੇ ਅਕਾਦਮਿਕ ਮਾਹੌਲ ਨੂੰ ਹੋਰ ਮਜ਼ਬੂਤ ਕਰਨ ਵੱਲ ਇੱਕ ਸਫ਼ਲ ਯਤਨ ਸਾਬਤ ਹੋਇਆ।

Advertisement
Advertisement
Show comments