ਸਕਾਰਪੀਓ ਸਵਾਰ ਬਦਮਾਸ਼ਾਂ ਨੇ ਪਿਓ-ਪੁੱਤ ਨੂੰ ਮਾਰੀ ਗੋਲੀ
ਖਰਖੌਦਾ ਵਿੱਚ ਸ਼ੁੱਕਰਵਾਰ ਸਵੇਰੇ ਸਕਾਰਪੀਓ ਸਵਾਰ ਹਮਲਾਵਰਾਂ ਨੇ ਸਰੇਆਮ ਮੋਟਰਸਾਈਕਲ ਸਵਾਰ ਪਿਓ-ਪੁੱਤ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਥਾਣਾ ਕਲਾਂ ਚੌਂਕ ਦੇ ਕੋਲ ਖਰਖੌਦਾ ਬਾਈਪਾਸ ’ਤੇ ਵਾਪਰੀ। ਮ੍ਰਿਤਕਾਂ ਦੀ ਪਛਾਣ ਗੋਪਾਲਪੁਰ ਨਿਵਾਸੀ ਧਰਮਵੀਰ ਅਤੇ ਪੁੱਤਰ ਮੋਹਿਤ...
Advertisement
ਖਰਖੌਦਾ ਵਿੱਚ ਸ਼ੁੱਕਰਵਾਰ ਸਵੇਰੇ ਸਕਾਰਪੀਓ ਸਵਾਰ ਹਮਲਾਵਰਾਂ ਨੇ ਸਰੇਆਮ ਮੋਟਰਸਾਈਕਲ ਸਵਾਰ ਪਿਓ-ਪੁੱਤ ਦੀਆਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਘਟਨਾ ਥਾਣਾ ਕਲਾਂ ਚੌਂਕ ਦੇ ਕੋਲ ਖਰਖੌਦਾ ਬਾਈਪਾਸ ’ਤੇ ਵਾਪਰੀ। ਮ੍ਰਿਤਕਾਂ ਦੀ ਪਛਾਣ ਗੋਪਾਲਪੁਰ ਨਿਵਾਸੀ ਧਰਮਵੀਰ ਅਤੇ ਪੁੱਤਰ ਮੋਹਿਤ ਵਜੋਂ ਹੋਈ ਹੈ।
ਚਸ਼ਮਦੀਦਾਂ ਅਨੁਸਾਰ ਸਵੇਰੇ ਕਰੀਬ 10 ਵਜੇ ਧਰਮਵੀਰ ਆਪਣੇ ਪੁੱਤਰ ਮੋਹਿਤ ਨਾਲ ਮੋਟਰਸਾਈਕਲ ’ਤੇ ਖਰਖੌਦਾ ਵੱਲ ਜਾ ਰਹੇ ਸਨ ਇਸ ਦੌਰਾਨਸਕਾਰਪੀਓ ਗੱਡੀ ਵਿੱਚ ਸਵਾਰ ਹਮਲਾਵਰਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਦੀ ਆਵਾਜ਼ ਸੁਣ ਕੇ ਲੋਕਾਂ ਵਿੱਚ ਭੱਜ ਦੌੜ ਮਚ ਗਈ। ਧਰਮਵੀਰ ਅਤੇ ਮੋਹਿਤ ਮੌਕੇ 'ਤੇ ਹੀ ਡਿੱਗ ਪਏ।
ਜਾਣਕਾਰੀ ਅਨੁਸਾਰ ਹਮਲਾਵਰਾਂ ਦੇ ਭੱਜਣ ਮੌਕੇ ਉਨ੍ਹਾਂ ਦੀ ਸਕਾਰਪੀਓ ਗੱਡੀ ਡਿਵਾਈਡਰ ਨਾਲ ਟਕਰਾ ਕੇ ਨੁਕਸਾਨੀ ਗਈ। ਇਸ ਤੋਂ ਬਾਅਦ ਗੱਡੀ ਛੱਡ ਕੇ ਦੋ ਹਮਲਾਵਰ ਪੈਦਲ ਭੱਜੇ ਅਤੇ ਪਿੰਡ ਤੁਰਕਪੁਰ ਦੇ ਇੱਕ ਨੌਜਵਾਨ ਦਾ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ।
ਸੂਚਨਾ ਮਿਲਦੇ ਹੀ ਖਰਖੌਦਾ ਥਾਣਾ ਪੁਲੀਸ ਨੇ ਮੌਕੇ 'ਤੇ ਪਹੁੰਚ ਕੇ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਸੋਨੀਪਤ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜਿਆ ਗਿਆ ਹੈ।
ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਇਹ ਮਾਮਲਾ ਆਪਸੀ ਰੰਜਿਸ਼ ਜਾਂ ਪੁਰਾਣੀ ਦੁਸ਼ਮਣੀ ਨਾਲ ਜੁੜਿਆ ਹੋ ਸਕਦਾ ਹੈ ਅਤੇ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਘਟਨਾ ਸਥਾਨ ਤੋਂ ਖਾਲੀ ਕਾਰਤੂਸ, ਮੋਬਾਈਲ ਫੋਨ ਅਤੇ ਨੁਕਸਾਨੇ ਗਏ ਵਾਹਨ ਦੇ ਹਿੱਸੇ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
Advertisement
Advertisement
