ਸਰਵ ਸਮਾਜ ਸਭਾ ਰਤੀਆ ਦੇ ਅਹੁਦੇਦਾਰ ਚੁਣੇ
ਸਰਵ ਸਮਾਜ ਸਭਾ ਰਤੀਆ ਦੀ ਇੱਕ ਵਿਸ਼ੇਸ਼ ਮੀਟਿੰਗ ਬਾਬਾ ਨਾਮਦੇਵ ਧਰਮਸ਼ਾਲਾ ਵਿੱਚ ਹੋਈ, ਜਿਸ ਵਿੱਚ ਸੰਸਥਾ ਦੇ ਸੰਸਥਾਪਕ ਸਤਪਾਲ ਜਿੰਦਲ ਨੂੰ ਪ੍ਰਧਾਨ ਅਤੇ ਸਾਹਿਤਕਾਰ ਡਾ. ਨਾਇਬ ਸਿੰਘ ਮੰਡੇਰ ਨੂੰ ਸਰਬਸੰਮਤੀ ਨਾਲ ਜਨਰਲ ਸਕੱਤਰ ਚੁਣਿਆ ਗਿਆ। ਪਹਿਲਾਂ ਵਾਂਗ ਇਸ ਵਾਰ ਵੀ ਸ਼ੇਰ ਸਿੰਘ ਭੁੱਲਰ ਨੂੰ ਖਜ਼ਾਨਚੀ ਦੀ ਜ਼ਿੰਮੇਵਾਰੀ ਸੌਂਪੀ ਗਈ। ਮੀਟਿੰਗ ਦੇ ਸ਼ੁਰੂ ਵਿੱਚ ਸਾਬਕਾ ਪ੍ਰਧਾਨ ਰਣਜੀਤ ਸਿੰਘ ਭਾਨੀਖੇੜਾ ਨੇ ਆਪਣੇ ਸਮੇਂ ਦੀਆਂ ਗਤੀਵਿਧੀਆਂ ’ਤੇ ਚਾਨਣਾ ਪਾਇਆ, ਸਾਬਕਾ ਜਨਰਲ ਸਕੱਤਰ ਰਣਧੀਰ ਮੌਲੀਆ ਨੇ ਸਕੱਤਰ ਦੀ ਰਿਪੋਰਟ ਪੇਸ਼ ਕੀਤੀ। ਮੀਟਿੰਗ ਵਿੱਚ ਗੁਰਪ੍ਰੀਤ ਸਿੰਘ ਨੈਨ ਨੇ ਸਰਬਸੰਮਤੀ ਨਾਲ ਸਤਪਾਲ ਜਿੰਦਲ ਨੂੰ ਨਵੀਂ ਕਾਰਜਕਾਰਨੀ ਲਈ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦ ਕੀਤਾ, ਜਿਸ ਨੂੰ ਕਾਮਰੇਡ ਅਜਮੇਰ ਸਿੰਘ ਨੇ ਪ੍ਰਵਾਨਗੀ ਦਿੱਤੀ। ਇਸੇ ਤਰ੍ਹਾਂ ਸੀਨੀਅਰ ਮੈਂਬਰ ਨਰਿੰਦਰ ਗਰੋਵਰ ਨੇ ਜਨਰਲ ਸਕੱਤਰ ਦੇ ਅਹੁਦੇ ਲਈ ਡਾ. ਨਾਇਬ ਸਿੰਘ ਮੰਡੇਰ ਦਾ ਨਾਂ ਨਾਮਜ਼ਦ ਕੀਤਾ ਅਤੇ ਕੈਪਟਨ ਜਗਜੀਤ ਸਿੰਘ ਨੇ ਇਸ ਨੂੰ ਪ੍ਰਵਾਨਗੀ ਦਿੱਤੀ। ਇਸੇ ਤਰ੍ਹਾਂ ਖਜ਼ਾਨਚੀ ਦੇ ਅਹੁਦੇ ਲਈ ਸਾਰਿਆਂ ਦੀ ਸਰਬਸੰਮਤੀ ਨਾਲ ਸ਼ੇਰ ਸਿੰਘ ਭੁੱਲਰ ਨੂੰ ਦੁਬਾਰਾ ਜ਼ਿੰਮੇਵਾਰੀ ਸੌਂਪੀ ਗਈ। ਇਸ ਮੌਕੇ ਕੈਪਟਨ ਜਗਜੀਤ ਸਿੰਘ ਨੂੰ ਸੀਨੀਅਰ ਮੀਤ ਪ੍ਰਧਾਨ, ਨਰਿੰਦਰ ਗਰੋਵਰ ਅਤੇ ਗੁਰਪ੍ਰੀਤ ਸਿੰਘ ਨੈਨ ਨੂੰ ਸਰਬਸੰਮਤੀ ਨਾਲ ਚੁਣਿਆ ਗਿਆ। ਪ੍ਰੈੱਸ ਸਕੱਤਰ ਦੇ ਅਹੁਦੇ ਲਈ ਹੈਪੀ ਸਿੰਘ ਸੇਠੀ, ਮੁੱਖ ਸਲਾਹਕਾਰ ਕਾਮਰੇਡ ਅਜਮੇਰ ਸਿੰਘ, ਸਲਾਹਕਾਰ ਰਣਜੀਤ ਸਿੰਘ ਭਾਨੀਖੇੜਾ, ਡਾ. ਸੁਨੀਲ ਇੰਦੋਰਾ, ਸੰਯੁਕਤ ਸਕੱਤਰ ਰਣਧੀਰ ਸਿੰਘ ਮੌਲੀਆ ਨੂੰ ਜ਼ਿੰਮੇਵਾਰੀ ਸੌਂਪੀ ਗਈ। ਸੁਸ਼ੀਲ ਜੈਨ, ਪਵਨ ਜੈਨ, ਜਗਜੀਤ ਸਿੰਘ ਢਿੱਲੋਂ, ਰੂਪ ਸਿੰਘ ਖੋਖਰ, ਬਿੰਨਾ ਜਿੰਦਲ, ਕਰਨੈਲ ਸਿੰਘ, ਰਾਜਿੰਦਰ ਮੋਂਗਾ ਨੂੰ ਵੀ ਕਾਰਜਕਾਰਨੀ ਵਿੱਚ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।