ਸੈਣੀ ਨੇ ਪੰਚਕਮਲ ’ਚ ਸੁਣੀ ‘ਮਨ ਦੀ ਬਾਤ’
ਮੁੱਖ ਮੰਤਰੀ ਨੇ ਦਫ਼ਤਰ ’ਚ ਰੁਦਰਾਕਸ਼ ਦਾ ਬੂਟਾ ਲਗਾਇਆ
Advertisement
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭਾਜਪਾ ਦੇ ਸਟੇਟ ਦਫ਼ਤਰ ਪੰਚਕਮਲ ਵਿੱਚ ਬਹਿ ਕੇ ਪ੍ਰਧਾਨ ਮੰਤਰੀ ਦਾ ‘ਮਨ ਕੀ ਬਾਤ’ ਪ੍ਰੋਗਰਾਮ ਸੁਣਿਆ। ਉਨ੍ਹਾਂ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਆਮ ਲੋਕਾਂ ਦੀ ਪ੍ਰਤਿਭਾ, ਸਾਡੀ ਸੰਸਕ੍ਰਿਤੀ ਦੇ ਬਾਰੇ ਲੋਕਾਂ ਨੂੰ ਦੱਸਿਆ ਜਾਂਦਾ ਹੈ ਅਤੇ ਕਈ ਮਹਾਨ ਵਿਅਕਤੀਆਂ ਦੇ ਜੀਵਨ ਬਾਰੇ ਜਾਣਕਾਰੀ ਮਿਲਦੀ ਹੈ। ਸੀਈਟੀ ਬਾਰੇ ਮੁੱਖ ਮੰਤਰੀ ਨੇ ਕਿਹਾ ਇਮਤਿਹਾਨ ਦੇਣ ਵਾਲੇ ਉਮੀਦਵਾਰਾਂ ਨੂੰ ਸਰਕਾਰ ਨੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਖੁਸ਼ਨੁਮਾ ਮਹੌਲ ਵਿੱਚ ਇਹ ਇਮਤਿਹਾਨ ਦੇ ਰਹੇ ਹਨ। ਇਸ ਮੌਕੇ ਭਾਜਪਾ ਦੇ ਸਟੇਟ ਦਫਤਰ ਪੰਚਕਮਲ ਪੰਚਕੂਲਾ ਵਿੱਚ ਰੁਦਰਾਕਸ਼ ਦਾ ਇੱਕ ਬੂਟਾ ਵੀ ਲਗਾਇਆ ਗਿਆ। ਇਸ ਮੌਕੇ ਜ਼ਿਲ੍ਹਾ ਭਾਜਪਾ ਦੇ ਪ੍ਰਧਾਨ ਅਜੇ ਮਿੱਤਲ, ਸੀਨੀਅਰ ਨੇਤਾ ਬੰਤੋ ਕਟਾਰੀਆ ਅਤੇ ਹੋਰ ਕਈਆਂ ਨੇ ਮੁੱਖ ਮੰਤਰੀ ਦਾ ਸਟੇਟ ਦਫ਼ਤਰ ਪੰਚਕਮਲ ਆਉਣ ’ਤੇ ਸਵਾਗਤ ਕੀਤਾ।
Advertisement
Advertisement