ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਚਦੇਵਾ ਆਮ ਆਦਮੀ ਪਾਰਟੀ ਦੇ ਸੰਯੁਕਤ ਸਕੱਤਰ ਬਣੇ

ਸਿਰਸਾ: ਆਮ ਆਦਮੀ ਪਾਰਟੀ ਵੱਲੋਂ ਬਣਾਈ ਗਈ ਕਾਰਜਕਾਰਨੀ ਵਿੱਚ ਪੰਜਾਬੀ ਸਤਿਕਾਰ ਸਭਾ ਦੇ ਪ੍ਰਧਾਨ ਤੇ ਸਮਾਜ ਸੇਵੀ ਪ੍ਰਦੀਪ ਸਚਦੇਵਾ ਨੂੰ ਲੋਕ ਸਭਾ ਹਲਕੇ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ ਜਦੋਂਕਿ ਮਮਤਾ ਕੰਬੋਜ ਤੇ ਕੈਲਾਸ਼ ਕੰਬੋਜ ਨੂੰ ਜ਼ਿਲ੍ਹਾ ਮੀਤ ਪ੍ਰਧਾਨ...
ਪ੍ਰਦੀਪ ਸਚਦੇਵਾ ਤੇ ਮਮਤਾ ਕੰਬੋਜ।
Advertisement

ਸਿਰਸਾ: ਆਮ ਆਦਮੀ ਪਾਰਟੀ ਵੱਲੋਂ ਬਣਾਈ ਗਈ ਕਾਰਜਕਾਰਨੀ ਵਿੱਚ ਪੰਜਾਬੀ ਸਤਿਕਾਰ ਸਭਾ ਦੇ ਪ੍ਰਧਾਨ ਤੇ ਸਮਾਜ ਸੇਵੀ ਪ੍ਰਦੀਪ ਸਚਦੇਵਾ ਨੂੰ ਲੋਕ ਸਭਾ ਹਲਕੇ ਦਾ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ ਜਦੋਂਕਿ ਮਮਤਾ ਕੰਬੋਜ ਤੇ ਕੈਲਾਸ਼ ਕੰਬੋਜ ਨੂੰ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਡਾ. ਸੰਦੀਪ ਪਾਠਕ ਤੇ ਸੂਬਾਈ ਪ੍ਰਧਾਨ ਸੰਸਦ ਮੈਂਬਰ ਸੁਨੀਲ ਗੁਪਤਾ ਵੱਲੋਂ ਇਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਗਏ ਹਨ। ਪਾਰਟੀ ਵੱਲੋਂ ਕੀਤੀ ਗਈ ਨਿਯੁਕਤੀ ’ਤੇ ਪ੍ਰਦੀਪ ਸਚਦੇਵਾ, ਮਮਤਾ ਕੰਬੋਜ ਤੇ ਕੈਲਾਸ਼ ਕੰਬੋਜ ਨੇ ਪਾਰਟੀ ਦੇ ਸੂਬਾਈ ਪ੍ਰਧਾਨ ਸੁਸ਼ੀਲ ਗੁਪਤਾ, ਸੂਬਾਈ ਸਕੱਤਰ ਹਰਪਾਲ ਸਿੰਘ ਭੱਟਾ, ਲੋਕ ਸਭਾ ਪ੍ਰਧਾਨ ਕੁਲਦੀਪ ਗਦਰਾਣਾ, ਸਕੱਤਰ ਵਰਿੰਦਰ ਕੁਮਾਰ ਤੇ ਜ਼ਿਲ੍ਹਾ ਪ੍ਰਧਾਨ ਹੈਪੀ ਰਾਣੀਆਂ ਸਮੇਤ ਪਾਰਟੀ ਦੇ ਸਾਰੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ ਹੈ ਪ੍ਰਦੀਪ ਸਚਦੇਵਾ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਦਿੱਤੀ ਹੈ, ਉਹ ਪਾਰਟੀਆਂ ਦੀਆਂ ਉਮੀਦਾਂ ’ਤੇ ਖਰਾ ਉਤਰਣ ਦੀ ਕੋਸ਼ਿਸ਼ ਕਰਨਗੇ। -ਨਿੱਜੀ ਪੱਤਰ ਪ੍ਰੇਰਕ

Advertisement
Advertisement
Tags :
ਆਦਮੀਸਕੱਤਰਸਚਦੇਵਾਸੰਯੁਕਤਪਾਰਟੀ