ਗਊਸ਼ਾਲਾਵਾਂ ਲਈ 88.54 ਕਰੋੜ ਰੁਪਏ ਜਾਰੀ: ਗਰਗ
ਹਰਿਆਣਾ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਰਵਣ ਗਰਗ ਨੇ ਕਿਹਾ ਕਿ ਬੇਸਹਾਰਾ ਗਊ-ਧਨ ਦੀ ਸੰਭਾਲ ਨੂੰ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਲਗਾਤਾਰ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਅੰਬਾਲਾ ਸ਼ਹਿਰ ਦੇ ਵਿਸ਼ਰਾਮ ਗ੍ਰਹਿ ਵਿੱਚ ਗਊਸ਼ਾਲਾ ਪ੍ਰਤਿਨਿਧੀਆਂ ਨਾਲ ਮੀਟਿੰਗ...
Advertisement
ਹਰਿਆਣਾ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਰਵਣ ਗਰਗ ਨੇ ਕਿਹਾ ਕਿ ਬੇਸਹਾਰਾ ਗਊ-ਧਨ ਦੀ ਸੰਭਾਲ ਨੂੰ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਲਗਾਤਾਰ ਜ਼ਮੀਨੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ। ਅੰਬਾਲਾ ਸ਼ਹਿਰ ਦੇ ਵਿਸ਼ਰਾਮ ਗ੍ਰਹਿ ਵਿੱਚ ਗਊਸ਼ਾਲਾ ਪ੍ਰਤਿਨਿਧੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਜਾਣਕਾਰੀ ਦਿੱਤੀ ਕਿ ਗਊਸ਼ਾਲਾਵਾਂ ਨੂੰ ਪ੍ਰਤੀ ਦਿਨ ਪ੍ਰਤੀ ਵੱਛਾ 10 ਰੁਪਏ, ਗਾਂ ਲਈ 20 ਰੁਪਏ ਅਤੇ ਬਲਦ ਲਈ 25 ਰੁਪਏ ਦੀ ਦਰ ਤੋਂ ਵਿੱਤੀ ਮਦਦ ਦਿੱਤੀ ਜਾ ਰਹੀ ਹੈ। ਇਸੇ ਯੋਜਨਾ ਤਹਿਤ 88 ਕਰੋੜ 54 ਲੱਖ ਰੁਪਏ ਦੀ ਰਕਮ ਚੈੱਕਾਂ ਰਾਹੀਂ ਜਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ 31 ਮਾਰਚ, 2026 ਤੱਕ ਸੂਬੇ ਦੀ ਕਿਸੇ ਵੀ ਸੜਕ ’ਤੇ ਬੇਸਹਾਰਾ ਗਊਵੰਸ਼ ਨਜ਼ਰ ਨਹੀਂ ਆਵੇਗਾ।
Advertisement
Advertisement
