ਸੜਕਾਂ ਦੀ ਮੁਰੰਮਤ ’ਤੇ ਖਰਚੇ ਜਾਣਗੇ 20 ਕਰੋੜ ਰੁਪਏ: ਰਾਮ ਕੁਮਾਰ
ਸਫ਼ੀਦੋਂ ਦੇ ਵਿਧਾਇਕ ਰਾਮ ਕੁਮਾਰ ਗੌਤਮ ਨੇ ਪਿੰਡ ਸਰਨਾਖੇੜੀ ਵਿੱਚ ਸਫ਼ੀਦੋਂ ਵਿਧਾਨਸਭਾ ਹਲਕੇ ਦੀ 20 ਕਰੋੜ, 48 ਲੱਖ, 54 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ 37 ਕਿਲੋਮੀਟਰ ਲੰਮੀਆਂ ਅੱਠ ਵੱਖ-ਵੱਖ ਸੜਕਾਂ ਦੀ ਮੁਰੰਮਤ ਦੇ ਕੰਮ ਦੀ ਸ਼ੁਰੂਆਤ ਕੀਤੀ।
ਇਸ ਮੋਕੇ ਵਿਧਾਇਕ ਦਾ ਪਿੰਡ ਵਾਸੀਆਂ ਵੱਲੋਂ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਵਿਧਾਇਕ ਰਾਮ ਕੁਮਾਰ ਗੌਤਮ ਨੇ ਕਿਹਾ ਕਿ ਇਨ੍ਹਾਂ ਸੜ੍ਹਕਾਂ ਦੇ ਬਣਨ ਨਾਲ ਜਿੱਥੇ ਲੋਕਾਂ ਨੂੰ ਆਵਾਜਾਈ ਕਰਨ ਵਿੱਚ ਸੁਵਿਧਾ ਮਿਲੇਗੀ, ਉੱਥੇ ਯਾਤਰਾ ਕਰਨ ਵਿੱਚ ਸਮਾਂ ਵੀ ਘੱਟ ਲੱਗੇਗਾ ਅਤੇ ਸਫ਼ੀਦੋਂ ਵਿਧਾਨਸਭਾ ਇਲਾਕੇ ਦੀ ਤਰੱਕੀ ਵੀ ਹੋਵੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸੜਕਾਂ ਨੂੰ ਅਪਣੀ ਸੰਪਤੀ ਸਮਝਕੇ ਇਨ੍ਹਾਂ ਦੀ ਸੁਰੱਖਿਆ ਵਿੱਚ ਸਰਕਾਰ ਦਾ ਸਹਿਯੋਗ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਫ਼ੀਦੋਂ ਵਿਧਾਨਸਭਾ ਹਲਕੇ ਦੇ ਲੋਕਾਂ ਨੇ ਜੋ ਭਰੋਸਾ ਉਨ੍ਹਾਂ ਉੱਤੇ ਜਤਾਇਆ ਹੈ, ਉਸ ਉੱਤੇ ਉਹ ਖਰਾ ਉਤਰਣਗੇ। ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਕਿ ਸਾਢੇ 3 ਕਰੋੜ ਰੁਪਏ ਦੀ ਰਾਸ਼ੀ ਨਾਲ ਸਫ਼ੀਦੋਂ ਰੋਡ ਤੋਂ ਡਿਡਵਾੜਾ ਤੱਕ, ਖਰਕ ਗਾਦੀਆਂ ਤੋਂ ਤੇਲੀਖੇੜਾ ਤੱਕ, 3 ਕਰੋੜ, 80 ਲੱਖ ਰੁਪਏ ਦੀ ਲਾਗਤ ਨਾਲ ਨਿਮਨਾਬਾਦ ਤੋਂ ਖਾਤਲਾ, ਬਾਗੜੂ ਤੋਂ ਰਾਜਾ ਵਾਲੀ ਸੜਕ, ਹਰੀਗੜ੍ਹ ਤੋਂ ਰਾਮਨਗਰ 10 ਕਰੋੜ 90 ਲੱਖ ਰੁਪਏ ਦੀ ਲਾਗਤ ਤੋਂ ਪਾਣੀਪਤ-ਸਫ਼ੀਦੋਂ ਰੋਡ ਤੋਂ ਭੁਸਲਾਨਾ, ਹਾਟ ਤੋਂ ਭੰਵੇਵਾ ਤੱਕ ਦੀ ਸੜਕਾਂ ਦੀ ਵਿਸ਼ੇਸ਼ ਮੁਰੰਮਤ ਕੀਤੀ ਜਾਵੇਗਾ। ਇਨ੍ਹਾਂ ਸੜਕਾਂ ਦੇ ਮੁਰੰਮਤ ਦੇ ਕੰਮ ਦਾ ਨੀਂਹ-ਪੱਥਰ ਰੱਖਦੇ ਹੋਏ ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ 10 ਕਰੋੜ 7 ਲੱਖ ਰੁਪਏ ਦੀ ਰਾਸ਼ੀ ਤੋਂ ਸਫੀਦੋਂ ਨਰਸਿੰਗ ਕਾਲਜ ਦੀ ਨਵੀਂ ਬਿਲਡਿੰਗ ਦੀ ਉਸਾਰੀ ਕੀਤੀ ਜਾਵੇਗਾ। ਜਾਮਨੀ ਪਿੰਡ ਵਿੱਚ ਲੜਕੀਆਂ ਦੇ ਕਾਲਜ ਲਈ ਨਵੇਂ ਭਵਨ ਦਾ ਨਿਰਮਾਣ ਵੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਹੋਰ ਵੀ ਨਿਰਮਾਣ ਕਾਰਜ ਕੀਤੇ ਜਾਣਗੇ ਉਨ੍ਹਾਂ ਪਿੰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਵਿਧਾਇਕ ਨਾਲ ਪਿੰਡ ਦੇ ਸਰਪੰਚ ਰਮੇਸ਼ ਭਾਰਦਵਾਜ, ਸਾਬਕਾ ਵਿਧਾਇਕ ਕਲੀਰਾਮ ਪਟਵਾਰੀ, ਰਾਮਫਲ, ਇਸ਼ਵਰਦੱਤ, ਰਾਮਪਾਲ ਮੋਰਖੀ ਸਮੇਤ ਹੋਰ ਵਿਅਕਤੀ ਹਾਜ਼ਰ ਸਨ।