ਰੋਟਰੀ ਕਲੱਬ ਨੇ ਮੈਡੀਕਲ ਕੈਂਪ ਲਾਇਆ
ਵਿਸ਼ਵ ਸ਼ੂਗਰ ਦਿਵਸ ਮੌਕੇ ਰੋਟਰੀ ਕਲੱਬ ਵੱਲੋਂ ਲਾਡਵਾ ਰੋਡ ਸਥਿਤ ਸਿਧਾਰਥ ਹਸਪਤਾਲ ਵਿੱਚ ਮੈਡੀਕਲ ਕੈਂਪ ਲਾਇਆ ਗਿਆ। ਕੈਂਪ ਵਿਚ 162 ਜਣਿਆਂ ਦੀ ਜਾਂਚ ਕੀਤੀ ਗਈ। ਡਿਸਕਵਰੀ ਮੈਨਕਾਈਂਡ ਵਰਲਡ ਡਾਇਬਟੀਜ਼ ਕੈਂਪ ਦੀ ਜਾਂਚ ਟੀਮ ਨੇ ਲੋਕਾਂ ਦੀ ਜਾਂਚ ਕੀਤੀ। ਪ੍ਰਾਜੈਕਟ ਚੇਅਰਮੈਨ...
Advertisement
ਵਿਸ਼ਵ ਸ਼ੂਗਰ ਦਿਵਸ ਮੌਕੇ ਰੋਟਰੀ ਕਲੱਬ ਵੱਲੋਂ ਲਾਡਵਾ ਰੋਡ ਸਥਿਤ ਸਿਧਾਰਥ ਹਸਪਤਾਲ ਵਿੱਚ ਮੈਡੀਕਲ ਕੈਂਪ ਲਾਇਆ ਗਿਆ। ਕੈਂਪ ਵਿਚ 162 ਜਣਿਆਂ ਦੀ ਜਾਂਚ ਕੀਤੀ ਗਈ। ਡਿਸਕਵਰੀ ਮੈਨਕਾਈਂਡ ਵਰਲਡ ਡਾਇਬਟੀਜ਼ ਕੈਂਪ ਦੀ ਜਾਂਚ ਟੀਮ ਨੇ ਲੋਕਾਂ ਦੀ ਜਾਂਚ ਕੀਤੀ। ਪ੍ਰਾਜੈਕਟ ਚੇਅਰਮੈਨ ਡਾ. ਦੀਪਕ ਸ਼ਰਮਾ ਤੇ ਡਾ. ਅੰਜਲੀ ਸ਼ਰਮਾ ਨੇ ਲੋਕਾਂ ਨੂੰ ਸ਼ੂਗਰ ਦੇ ਲੱਛਣਾਂ ਤੇ ਬਚਾਅ ਬਾਰੇ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਲੋੜਵੰਦ ਮਰੀਜ਼ਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ। ਰੋਟਰੀ ਦੇ ਸਹਾਇਕ ਗਵਰਨਰ ਡਾ. ਐੱਸ ਐੱਸ ਆਹੂਜਾ ਨੇ ਕਿਹਾ ਕਿ ਅਜਿਹੇ ਸਿਹਤ ਕੈਂਪ ਸਮਾਜ ਨੂੰ ਸਿਹਤਮੰਦ ਤੇ ਜਾਗਰੂਕ ਬਣਾਉਣ ਵੱਲ ਮਹੱਤਵਪੂਰਨ ਕਦਮ ਹਨ। ਰੋਟਰੀ ਪ੍ਰਧਾਨ ਡਾ. ਆਰ ਐੱਸ ਘੁੰਮਣ ਨੇ ਕਲੱਬ ਦੇ ਕਾਰਜਾਂ ਦੀ ਸ਼ਲਾਘਾ ਕੀਤੀ।
Advertisement
Advertisement
