ਰੋਟਰੀ ਕਲੱਬ ਵੱਲੋਂ ਅੰਤਰ-ਸਕੂਲ ਚਿੱਤਰਕਾਰੀ ਮੁਕਾਬਲਾ
ਮਾਤਾ ਰੁਕਮਣੀ ਰਾਏ ਆਰੀਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਰੋਟਰੀ ਕਲੱਬ ਵੱਲੋਂ ਅੰਤਰ ਸਕੂਲ ਚਿੱਤਰਕਾਰੀ ਦਾ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ ਵਾਤਾਵਰਨ ਸੰਭਾਲ, ਸਮਾਜਿਕ ਜਾਗਰੂਕਤਾ ਪ੍ਰਤੀ ਰੂਚੀ ਪੈਦਾ ਕਰਨਾ ਸੀ।
ਇਸ ਮੁਕਾਬਲੇ ਦਾ ਵਿਸ਼ਾ ਧਰਤੀ ਬਚਾਓ ਸੀ। ਮੁਕਾਬਲੇ ਲਈ ਤਿੰਨ ਵੱਖ-ਵੱਖ ਸਮੂਹ ਬਣਾਏ ਗਏ। ਪਹਿਲੇ ਸਮੂਹ ਵਿੱਚ ਪਹਿਲੀ ਤੋਂ ਚੋਥੀ ਕਲਾਸ ਦੇ ਵਿਦਿਆਰਥੀ ਸ਼ਾਮਲ ਸਨ, ਜਿਨ੍ਹਾਂ ਦਾ ਥੀਮ ਰੁੱਖ ਨਾ ਕੱਟੋ, ਮੈਂ ਆਪਣੀ ਧਰਤੀ ਨੂੰ ਖੁਸ਼ ਰੱਖਦਾ ਹਾਂ ਤੇ ਪਾਣੀ ਬਚਾਓ ਸਨ। ਦੂਜੇ ਸਮੂਹ ਵਿੱਚ ਪੰਜਵੀ ਕਲਾਸ ਤੋਂ 8ਵੀਂ ਦੇ ਵਿਦਿਆਰਥੀ ਸ਼ਾਮਲ ਸਨ। ਜਿਨ੍ਹਾਂ ਦਾ ਥੀਮ ਇਕ ਕੁੜੀ ਦੀ ਇੱਛਾ, ਔਰਤਾਂ ਵਿਰੁੱਧ ਹਿੰਸਾ ਰੋਕੋ ਅਤੇ ਲੜਕੀ ਬਚਾਓ ਸਨ। ਤੀਜੇ ਸਮੂਹ ਵਿੱਚ ਨੌਂਵੀ ਕਲਾਸ ਤੋਂ 12ਵੀਂ ਕਲਾਸ ਦੇ ਵਿਦਿਆਰਥੀ ਸ਼ਾਮਲ ਸਨ। ਜਿਨ੍ਹਾਂ ਦੇ ਥੀਮ ਚੰਗੇ ਲਈ ਇਕੱਠੇ ਹੋਵੋ, ਰੋਟਰੀ ਕਲੱਬ ਦੇ ਸਮਾਜਿਕ ਤੇ ਚੈਰੀਟੇਬਲ ਕੰਮ ਸਨ। ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਪਨਾ ਤੇ ਰਚਨਾਤਮਕ ਕਲਾ ਦਾ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਦੇ ਪਹਿਲੇ ਗਰੁੱਪ ਵਿੱਚ ਡਿਵਾਈਨ ਪਬਲਿਕ ਸਕੂਲ ਦੇ ਸਕਸ਼ਮ ਨੇ ਪਹਿਲਾ, ਆਰ ਪੀ ਡੀ ਏ ਵੀ ਪਬਲਿਕ ਸਕੂਲ ਦੇ ਏਕਮ ਨੇ ਦੂਜਾ, ਐੱਸ ਜੀ ਐੱਨ ਪੀ ਸਕੂਲ ਦੇ ਸ਼ਿਵਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦੋਂ ਕਿ ਦਿਵਯਮ ਨੂੰ ਦਿਲਾਸਾ ਇਨਾਮ ਦਿੱਤਾ ਗਿਆ। ਦੂਜੇ ਗਰੁੱਪ ਵਿੱਚ ਐੱਮ ਆਰ ਆਰ ਆਰੀਆ ਸੀਨੀਅਰ ਸੈਕੰਡਰੀ ਦੇ ਹਰਮਨ ਨੇ ਪਹਿਲਾ, ਸਤਲੁਜ ਸੀਨੀਅਰ ਸੈਕੰਡਰੀ ਸਕੂਲ ਦੀ ਸੰਜਨਾ ਨੇ ਦੂਜਾ, ਡਿਵਾਈਨ ਪਬਲਿਕ ਸਕੂਲ ਦੀ ਰਿਧੀ ਸ਼ਰਮਾ ਨੂੰ ਤੀਜਾ, ਆਰੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਯਸ਼ਿਕਾ ਨੂੰ ਦਿਲਾਸਾ ਇਨਾਮ ਦਿੱਤਾ ਗਿਆ। ਤੀਜੇ ਗਰੁੱਪ ਵਿੱਚ ਆਰ ਪੀ ਡੀ ਏ ਵੀ ਸਕੂਲ ਦੀ ਸੀਰਤ ਨੂੰ ਪਹਿਲਾ, ਐੱਮ ਆਰ ਆਰ ਆਰੀਆ ਸੀਨੀਅਰ ਸੈਕੰਡਰੀ ਸਕੂਲ ਦੀ ਜੈਸਮੀਨ ਨੂੰ ਦੂਜਾ, ਰਾਮ ਪ੍ਰਸਾਦ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਦੇ ਦਿਵਆਂਸ਼ੂ ਨੂੰ ਤੀਜਾ, ਐੱਸ ਜੀ ਐੱਨ ਪੀ ਸਕੂਲ ਦੀ ਪਾਇਲ ਨੂੰ ਹੌਸਲਾ ਇਨਾਮ ਦਿੱਤਾ ਗਿਆ। ਰੋਟਰੀ ਕਲੱਬ ਦੇ ਪ੍ਰਧਾਨ ਡਾ. ਆਰ ਐੱਸ ਘੁੰਮਣ ਨੇ ਇਨ੍ਹਾਂ ਮੁਕਾਬਲਿਆਂ ਦਾ ਉਦੇਸ਼ ਅਤੇ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ।