ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਰੋਟਰੀ ਕਲੱਬ ਦੇ ਮੈਂਬਰਾਂ ਨੇ ਪੌਦੇ ਲਗਾਏ

ਰੋਟਰੀ ਕਲੱਬ ਵਲੋਂ ਰਿਸ਼ੀ ਮਾਰਕੰਡੇ ਐਨਕਲੇਵ ਸੈਕਟਰ 5 ਤੇ 6 ਵਿੱਚ ਬੂਟੇ ਲਗਾਏ ਗਏ। ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਡਾ. ਆਰਐਸ ਘੁੰਮਣ ਨੇ ਦਿੰਦਿਆਂ ਦੱਸਿਆ ਕਿ ਸਾਨੂੰ ਪੌਦਿਆਂ ਦੀ ਦੇਖ ਭਾਲ ਆਪਣੇ ਪਰਿਵਾਰ ਦੇ ਮੈਂਬਰ ਵਾਂਗ ਕਰਨੀ ਚਾਹੀਦੀ ਹੈ। ਉਨ੍ਹਾਂ...
Advertisement

ਰੋਟਰੀ ਕਲੱਬ ਵਲੋਂ ਰਿਸ਼ੀ ਮਾਰਕੰਡੇ ਐਨਕਲੇਵ ਸੈਕਟਰ 5 ਤੇ 6 ਵਿੱਚ ਬੂਟੇ ਲਗਾਏ ਗਏ। ਇਹ ਜਾਣਕਾਰੀ ਕਲੱਬ ਦੇ ਪ੍ਰਧਾਨ ਡਾ. ਆਰਐਸ ਘੁੰਮਣ ਨੇ ਦਿੰਦਿਆਂ ਦੱਸਿਆ ਕਿ ਸਾਨੂੰ ਪੌਦਿਆਂ ਦੀ ਦੇਖ ਭਾਲ ਆਪਣੇ ਪਰਿਵਾਰ ਦੇ ਮੈਂਬਰ ਵਾਂਗ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਵਾਤਾਵਰਨ ਦੀ ਸੰਭਾਲ ਇਸੇ ਤਰੀਕੇ ਹੋ ਸਕਦੀ ਹੈ। ਇਸ ਮੌਕੇ ਕਲੱਬ ਦੇ ਪ੍ਰਾਜੈਕਟ ਚੇਅਰਮੈਨ ਵਰਿੰਦਰ ਠੁਕਰਾਲ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਰੁੱਖਾਂ ਦੀ ਮਹੱਤਤਾ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਤੇ ਸੁੰਦਰੀਕਰਨ ਦੇ ਨਾਂ ਤੇ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਜਾ ਰਹੀ ਹੈ। ਇਸ ਕਾਰਨ ਮਨੁੱਖ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਲਈ ਵੱਧ ਤੋਂ ਵੱਧ ਪੌਦੇ ਲਗਾ ਕੇ ਉਨ੍ਹਾਂ ਦੀ ਪਾਲਣਾ ਕਰਨ ਦਾ ਜਿੰਮਾ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਧਰਤੀ ਤੇ ਕੁਦਰਤ ਦਾ ਸੰਤੁਲਨ ਬਣਾਈ ਰੱਖਣ ਲਈ ਪੌਦੇ ਲਗਾਉਣੇ ਬਹੁਤ ਜ਼ਰੂਰੀ ਹਨ। ਇਸ ਮੌਕੇ ਸਤਵਿੰਦਰ ਬੈਂਸ, ਪ੍ਰਿੰਸ ਐਜਲਾ, ਰਾਜ ਰਤਨ ਜੈਨ, ਰਾਜੀਵ ਗੁਪਤਾ, ਗੁਲਸ਼ਨ ਛਾਬੜਾ, ਰੋਟਰੀ ਦੇ ਸਹਾਇਕ ਗਵਰਨਰ ਡਾ. ਐੱਸਐੱਸ ਆਹੂਜਾ, ਜ਼ਿਲ੍ਹਾ ਸਲਾਹਕਾਰ ਰਾਜ ਕੁਮਾਰ ਗਰਗ, ਸਕੱਤਰ ਵਿਕਰਮ ਗੁਪਤਾ, ਪ੍ਰਵੀਨ ਠੁਕਰਾਲ, ਪ੍ਰਿਤਪਾਲ ਸਿੰਘ ਢਿੱਲੋਂ ,ਮਹੇਸ਼ ਗੋਇਲ, ਸਮੀਰ ਸੇਠੀ, ਕੁਲਦੀਪ ਗੁਪਤਾ, ਐੱਸਸੀ ਸਿੰਗਲਾ, ਸੁਰੇਸ਼ ਗੋਗੀਆ, ਨੀਰਜ ਗੁਪਤਾ, ਸੰਦੀਪ ਰਿਸ਼ੀ , ਦੀਪਕ ਕੱਕੜ, ਰਿਸ਼ੀ ਕਪੂਰ, ਸੰਜੀਵ ਕਾਲੜਾ ਆਦਿ ਮੌਜੂਦ ਸਨ।

Advertisement
Advertisement
Show comments