ਰੋਟਰੀ ਕਲੱਬ ਨੇ ਲੋੜਵੰਦਾਂ ਨੂੰ ਕੰਬਲ ਵੰਡੇ
ਰੋਟਰੀ ਕਲੱਬ ਨੇ ਕੱਕੜ ਪਰਿਵਾਰ ਦੇ ਸਹਿਯੋਗ ਨਾਲ ਸਵਰਗੀ ਸਮਾਜ ਸੇਵੀ ਅਨਿਲ ਕੁਮਾਰ ਕੱਕੜ ਦੀ ਯਾਦ ਵਿੱਚ ਚੈਰੀਟੇਬਲ ਸੇਵਾ ਦੇ ਹਿੱਸੇ ਵਜੋਂ ਲੋੜਵੰਦ ਪਰਿਵਾਰਾਂ ਨੂੰ 200 ਕੰਬਲ ਵੰਡੇ। ਇਸ ਸਬੰਧੀ ਡੀ ਏ ਵੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਮਾਗਮ ਵੀ ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਰੋਟਰੀ ਕਲੱਬ ਦੇ ਪ੍ਰਧਾਨ ਡਾ. ਆਰ ਐੱਸ ਘੁੰਮਣ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕੱਕੜ ਪਰਿਵਾਰ ਹਮੇਸ਼ਾ ਸਮਾਜ ਸੇਵਾ ਦੇ ਕਾਰਜਾਂ ਵਿੱਚ ਅੱਗੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਵਰਗੀ ਅਨਿਲ ਕੱਕੜ ਦਾ ਜੀਵਨ ਸੇਵਾ, ਨਿਮਰਤਾ ਤੇ ਮਾਨਵਤਾਵਾਦ ਦਾ ਪ੍ਰਤੀਕ ਸੀ। ਉਹ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਨ ਲਈ ਤਿਆਰ ਰਹਿੰਦੇ ਸਨ। ਡਾ. ਘੁੰਮਣ ਨੇ ਪੂਨਮ ਕੱਕੜ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਉਹ ਸਮਾਜ ਸੇਵਾ ਦੇ ਕਾਰਜਾਂ ਰਾਹੀਂ ਆਪਣੇ ਪਤੀ ਦੀ ਯਾਦ ਨੂੰ ਜ਼ਿੰਦਾ ਰੱਖ ਰਹੀ ਹੈ ਜੋ ਕਿ ਸੱਚਮੁੱਚ ਸ਼ਲਾਘਾਯੋਗ ਹੈ। ਇਸ ਮੌਕੇ ਪੂਨਮ ਕੱਕੜ ਨੇ ਰੋਟਰੀ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਮਾਜ ਸੇਵਾ ਕਰਨਾ ਹੀ ਸਵਰਗੀ ਅਨਿਲ ਕੱਕੜ ਨੂੰ ਸੱਚੀ ਸ਼ਰਧਾਂਜਲੀ ਹੈ। ਇਸ ਮੌਕੇ ਰੋਟਰੀ ਸਕੱਤਰ ਵਿਕਰਮ ਗੁਪਤਾ, ਡਾ. ਐੱਸ ਐੱਸ ਆਹੂਜਾ, ਰਾਜ ਕੁਮਾਰ ਗਰਗ, ਵਰਿੰਦਰ ਠੁਕਰਾਲ, ਸੁਰੇਸ਼ ਗੋਗੀਆ, ਇਨਰ ਵੀਲ ਕਲੱਬ ਦੀ ਪ੍ਰਧਾਨ ਰੇਣੂ ਵਧਵਾ, ਉਰਮਿਲਾ ਆਹੂਜਾ, ਮੀਸ਼ਾ ਮਕੱੜ ਤੇ ਸਮੁੱਚਾ ਕੱਕੜ ਪਰਿਵਾਰ ਮੌਜੂਦ ਸੀ। ਪ੍ਰੋਗਰਾਮ ਦੇ ਅੰਤ ਵਿੱਚ ਸਾਰਿਆਂ ਨੇ ਸਵਰਗੀ ਅਨਿਲ ਕੱਕੜ ਲਈ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਸਮਾਜ ਸੇਵਾ ਦੀ ਇਸ ਭਾਵਨਾ ਨੂੰ ਅੱਗੇ ਵਧਾਉਣ ਦਾ ਸੰਕਲਪ ਲਿਆ।