ਨਿਕਾਸੀ ਨਾ ਹੋਣ ਕਾਰਨ ਸੜਕ ਬਣੀ ਨਹਿਰ
ਇੱਥੋਂ ਦੇ ਬਾਬੈਨ ਵਿਚ ਪਿਪਲੀ ਰੋਡ ’ਤੇ ਮੀਂਹ ਦਾ ਪਾਣੀ ਇੱਕਠਾ ਹੋਣ ਕਾਰਨ ਇਹ ਸੜਕ ਨਹਿਰ ਵਿਚ ਬਦਲ ਗਈ। ਸੜਕ ਦੀ ਨਿਕਾਸੀ ਨਾ ਹੋਣ ਕਾਰਨ ਮੀਂਹ ਦਾ ਪਾਣੀ ਤਹਿਸੀਲ ਦੇ ਮੈਦਾਨ ਵਿਚ ਦਾਖਲ ਹੋ ਗਿਆ, ਜਿਸ ਕਾਰਨ ਆਉਣ ਜਾਣ ਵਾਲਿਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਬਾਬੈਨ ਦੇ ਸਰਪੰਜ ਸੰਜੀਵ ਸਿੰਗਲਾ ਨੇ ਜੇ ਸੀ ਬੀ ਦੀ ਵਰਤੋਂ ਕਰ ਕਈਂ ਥਾਵਾਂ ਤੋਂ ਨਜਾਇਜ਼ ਕਬਜ਼ੇ ਹਟਾ ਕੇ ਪਿਪਲੀ ਰੋਡ ’ਤੇ ਕਈ ਹੋਰ ਕਲੋਨੀਆਂ ਵਿਚੋਂ ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਬਹਾਲ ਕੀਤਾ। ਹਾਲਾਂਕਿ ਲੋਕ ਨਿਰਮਾਣ ਵਿਭਾਗ ਨੇ ਪਿਪਲੀ ਰੋਡ ’ਤੇ ਪਾਣੀ ਦੀ ਨਿਕਾਸੀ ਲਈ ਸੜਕ ਦੇ ਦੋਵੇਂ ਪਾਸੇ ਨਾਲੀਆਂ ਬਣਾਈਆਂ ਹਨ। ਪਰ ਇਹ ਨਾਲੀਆਂ ਕਈ ਥਾਵਾਂ ਤੋਂ ਟੁੱਟਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਅਤੇ ਪਾਣੀ ਸੜਕ ’ਤੇ ਹੀ ਖੜ੍ਹਾ ਰਹਿੰਦਾ ਹੈ। ਗ੍ਰਾਮ ਪੰਚਾਇਤ ਬਾਬੈਨ ਨੇ ਇਸ ਸੜਕ ਅਤੇ ਇਸ ਦੇ ਨਾਲ ਲਗਦੀਆਂ ਕਲੋਨੀਆਂ ਵਿਚੋਂ ਪਾਣੀ ਦੀ ਨਿਕਾਸੀ ਨੂੰ ਬਹਾਲ ਕਰਨ ਲਈ ਇਕ ਨਵੀਂ ਪਾਈਪ ਲਾਈਨ ਵਿਛਾਈ ਹੈ ਤਾਂ ਜੋ ਲੋਕਾਂ ਨੂੰ ਮੀਂਹ ਦੇ ਪਾਣੀ ਨਾਲ ਕੋਈ ਮੁਸ਼ਕਿਲ ਨਾ ਆਏ। ਸਰਪੰਚ ਸੰਜੀਵ ਨੇ ਪਾਣੀ ਦੀ ਨਿਕਾਸੀ ਲਈ ਬਾਬੈਨ ਤੋਂ ਸਰਸਵਤੀ ਨਦੀ ਤੱਕ ਕੰਕਰੀਟ ਦਾ ਨਾਲਾ ਬਣਾਉਣ ਦੀ ਮੰਗ ਕੀਤੀ ਹੈ। ਤਾਂ ਜੋ ਬਰਸਾਤ ਨਾਲ ਹੋਣ ਵਾਲੇ ਹਰ ਸਾਲ ਦੇ ਨੁਕਸਾਨ ਤੋਂ ਬਚਿੱਆ ਜਾ ਸਕੇ।