ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

Road accident: ਨਿਸ਼ਾਨੇਬਾਜ਼ ਮਨੂ ਭਾਕਰ ਦੇ ਮਾਮਾ ਤੇ ਨਾਨੀ ਸੜਕ ਹਾਦਸੇ ਵਿੱਚ ਹਲਾਕ

ਗ਼ਲਤ ਦਿਸ਼ਾ ਤੋਂ ਆ ਰਹੀ ਸੀ ਤੇਜ਼ ਰਫਤਾਰ ਕਾਰ; ਹਾਦਸੇ ਮਗਰੋਂ ਕਾਰ ਚਾਲਕ ਫ਼ਰਾਰ
ਸੜਕ ਹਾਦਸੇ ਦੌਰਾਨ ਪਲਟੀ ਕਾਰ ਅਤੇ ਨੁਕਸਾਨੀ ਗਈ ਸਕੂਟਰੀ।
Advertisement

ਟ੍ਰਿਬਿਊਨ ਨਿਊਜ਼ ਸਰਵਿਸ

ਚਰਖੀ ਦਾਦਰੀ, 19 ਜਨਵਰੀ

Advertisement

ਪੈਰਿਸ ਓਲੰਪਿਕ ਤਗ਼ਮਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਦੇ ਮਾਮਾ ਤੇ ਨਾਨੀ ਦੀ ਅੱਜ ਸੜਕ ਹਾਦਸੇ ਵਿੱਚ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਫ਼ਰਾਰ ਹੋ ਗਿਆ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਹਾਲ ਹੀ ਵਿੱਚ ਮਨੂ ਭਾਕਰ ਨੂੰ ‘ਖੇਲ ਰਤਨ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਭਾਕਰ ਦੇ ਮਾਮਾ ਯੁੱਧਵੀਰ (50) ਅਤੇ ਨਾਨੀ ਸਾਵਿਤਰੀ (65) ਦੀ ਮੌਕੇ ’ਤੇ ਹੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਯੁੱਧਵੀਰ ਹਰਿਆਣਾ ਰੋਡਵੇਜ਼ ਵਿੱਚ ਡਰਾਈਵਰ ਸੀ ਅਤੇ ਅੱਜ ਸਵੇਰੇ ਸਕੂਟਰੀ ਰਾਹੀਂ ਡਿਊਟੀ ’ਤੇ ਜਾ ਰਿਹਾ ਸੀ। ਉਹ ਆਪਣੀ ਮਾਂ ਸਾਵਿਤਰੀ ਨੂੰ ਲਿਜਾ ਰਿਹਾ ਸੀ ਜਿਸ ਨੂੰ ਆਪਣੇ ਛੋਟੇ ਭਰਾ ਦੇ ਘਰ ਲੋਹਾਰੂ ਚੌਕ ਛੱਡਣਾ ਸੀ। ਮਹਿੰਦਰਗੜ੍ਹ ਬਾਈਪਾਸ ਰੋਡ ’ਤੇ ਕਲਿਆਣਾ ਮੋੜ ਕੋਲ ਗ਼ਲਤ ਦਿਸ਼ਾ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਏਨੀ ਜ਼ਬਰਦਸਤ ਸੀ ਕਿ ਦੁਪਹੀਆ ਵਾਹਨ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਦੋਵਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਾਰ ਵੀ ਸੜਕ ਕੰਢੇ ਪਲਟ ਗਈ।

ਸੂਚਨਾ ਮਿਲਦੇ ਹੀ ਪੁਲੀਸ ਘਟਨਾ ਸਥਾਨ ’ਤੇ ਪਹੁੰਚ ਗਈ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲੀਸ ਨੇ ਮਾਮਲਾ ਦਰਜ ਕਰ ਕੇ ਕਾਰ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਯੁੱਧਵੀਰ ਅਤੇ ਸਾਵਿਤਰੀ ਭਿਵਾਨੀ ਜ਼ਿਲ੍ਹੇ ਦੇ ਕਲਾਲੀ ਪਿੰਡ ਦੇ ਵਸਨੀਕ ਸਨ।

ਪੁਲੀਸ ਨੇ ਮ੍ਰਿਤਕ ਯੁੱਧਵੀਰ ਦੇ ਬੇਟੇ ਸਤਪਾਲ ਦੇ ਬਿਆਨ ਦੇ ਆਧਾਰ ’ਤੇ ਕਾਰ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਸ ਨੇ ਸ਼ਿਕਾਇਤ ਵਿੱਚ ਕਿਹਾ ਕਿ ਉਸ ਦੇ ਪਿਤਾ ਜੀ ਹਰਿਆਣਾ ਰੋਡਵੇਜ਼ ਵਿੱਚ ਨੌਕਰੀ ਕਰਦੇ ਹਨ ਅਤੇ ਅੱਜ ਸਵੇਰੇ ਡਿਊਟੀ ’ਤੇ ਜਾਣ ਲਈ ਸਕੂਟਰੀ ਲੈ ਕੇ ਨਿਕਲੇ ਸਨ। ਇਸ ਦੌਰਾਨ ਉਨ੍ਹਾਂ ਦੀ ਦਾਦੀ ਸਾਵਿਤਰੀ ਵੀ ਉਨ੍ਹਾਂ ਦੇ ਪਿਤਾ ਯੁੱਧਵੀਰ ਨਾਲ ਸਕੂਟਰੀ ’ਤੇ ਸਵਾਰ ਸੀ। ਜਦੋਂ ਉਹ ਮਹਿੰਦਰਗੜ੍ਹ ਬਾਇਪਾਸ ’ਤੇ ਟਾਟਾ ਏਜੰਸੀ ਨੇੜੇ ਪਹੁੰਚੇ ਤਾਂ ਇੱਕ ਤੇਜ਼ ਰਫ਼ਤਾਰ ਕਾਰ ਨੇ ਸਕੂਟਰੀ ਨੂੰ ਟੱਕਰ ਮਾਰ ਦਿੱਤੀ।

Advertisement
Show comments