ਸੇਵਾਮੁਕਤ ਕਰਮਚਾਰੀ ਯੂਨੀਅਨ ਦੀ ਮੀਟਿੰਗ
ਪੱਤਰ ਪ੍ਰੇਰਕ ਰਤੀਆ, 14 ਜੂਨ ਸੇਵਾਮੁਕਤ ਕਰਮਚਾਰੀ ਯੂਨੀਅਨ ਹਰਿਆਣਾ ਬਲਾਕ ਨਾਗਪੁਰ ਹੈੱਡਕੁਆਰਟਰ ਹਡੋਲੀ ਦੀ ਮਾਸਿਕ ਮੀਟਿੰਗਜਗਜੀਤ ਸਿੰਘ ਜੌਹਲ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਦੀ ਅਗਵਾਈ ਰਾਜਕੁਮਾਰ ਹਡੋਲੀ ਬਲਾਕ ਸਕੱਤਰ ਨੇ ਕੀਤੀ। ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਨਾਗਪੁਰ ਅਤੇ ਬਲਬੀਰ...
Advertisement
ਪੱਤਰ ਪ੍ਰੇਰਕ
ਰਤੀਆ, 14 ਜੂਨ
Advertisement
ਸੇਵਾਮੁਕਤ ਕਰਮਚਾਰੀ ਯੂਨੀਅਨ ਹਰਿਆਣਾ ਬਲਾਕ ਨਾਗਪੁਰ ਹੈੱਡਕੁਆਰਟਰ ਹਡੋਲੀ ਦੀ ਮਾਸਿਕ ਮੀਟਿੰਗਜਗਜੀਤ ਸਿੰਘ ਜੌਹਲ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਇਸ ਦੀ ਅਗਵਾਈ ਰਾਜਕੁਮਾਰ ਹਡੋਲੀ ਬਲਾਕ ਸਕੱਤਰ ਨੇ ਕੀਤੀ। ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਨਾਗਪੁਰ ਅਤੇ ਬਲਬੀਰ ਸਿੰਘ ਮਹਿਮੜਾ ਸਾਬਕਾ ਪ੍ਰਧਾਨ ਬਲਾਕ ਰਤੀਆ ਨੇ ਵੀ ਸ਼ਿਰਕਤ ਕੀਤੀ। ਮੀਟਿੰਗ ਵਿੱਚ ਸੂਬਾ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਹਰਿਆਣਾ ਸਰਕਾਰ ਦੇ ਮੁੱਖ ਸਕੱਤਰ ਨਾਲ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਸੇਵਾਮੁਕਤ ਕਰਮਚਾਰੀ ਯੂਨੀਅਨ ਹਰਿਆਣਾ ਨਾਲ ਹੋਈ ਗੱਲਬਾਤ ਨੂੰ ਲਾਗੂ ਕੀਤਾ ਜਾਵੇ। ਇਸ ਮੌਕੇ ਦੇਵਰਾਜ, ਕਰਮ ਸਿੰਘ ਹੁਕਮਾਵਾਲੀ, ਸਮਾਜ ਸੇਵਕ ਜੈਵੀਰ ਸਿੰਘ, ਸੁਰੇਸ਼ ਚੰਦ, ਅੰਗਰੇਜ ਰਾਮ, ਤੁਲਸੀਦਾਸ, ਸੀਤਾ ਰਾਮ, ਬੇਗਰਾਜ, ਗਮਦੂਰ ਸਿੰਘ ਅਤੇ ਲਕਸ਼ਮਣ ਸਿੰਘ ਵੀ ਹਾਜ਼ਰ ਸਨ।
Advertisement