ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਬੇੜਾ ਕੀਤਾ
ਕਮਿਊਨਿਟੀ ਲੀਏਜ਼ਨ ਗਰੁੱਪ ‘ਸੀ ਐੱਲ ਜੀ’ ਨੂੰ ਪੁਲੀਸ ਦਫਤਰ ਵਿੱਚ ਜੀਂਦ ਦੇ ਦਫ਼ਤਰ ਤੋਂ ਕੁਝ ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਦਾ ਸੀ ਐੱਲ ਜੀ ਟੀਮ ਨੇ ਦੋਵੇਂ ਪੱਖਾਂ ਵਿੱਚ ਆਪਸੀ ਸਹਿਮਤੀ ਨਾਲ ਸਮਝੌਤਾ ਕਰਵਾ ਦਿੱਤਾ। ਸੀ ਐੱਲ ਜੀ ਟੀਮ ਵਿੱਚ ਕੌਆਰਡੀਨੇਟਰ ਜੇ.ਪੀ. ਸਿੰਗਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਠੇਕੇਦਾਰ ਰਣਵੀਰ ਨਾਲ 22 ਅਪਰੈਲ 2025 ਤੋਂ ਲੈਕੇ 24 ਮਈ 2025 ਤੱਕ 650 ਰੁਪਏ ਪ੍ਰਤੀਦਿਨ ਦੇ ਹਿਸਾਬ ਨਾਲ ਚਿਨਾਈ ਦਾ ਕੰਮ ਕੀਤਾ ਸੀ, ਜਿਸ ਵਿੱਚ ਉਸ ਦੀ ਕੁੱਲ ਮਜ਼ਦੂਰੀ 16,990 ਰੁਪਏ ਬਣਦੀ ਸੀ। ਇਸ ਵਿੱਚੋਂ ਉਸ ਨੂੰ 5500 ਰੁਪਏ ਠੇਕੇਦਾਰ ਤੋਂ ਮਿਲ ਗਏ ਪਰ 11,400 ਰੁਪਏ ਦੇਣ ਤੋਂ ਠੇਕੇਦਾਰ ਵੱਲੋਂ ਆਨਾਕਾਨੀ ਕੀਤੀ ਜਾ ਰਹੀ ਹੈ। ਇਸ ਸ਼ਿਕਾਇਤ ਨੂੰ ਲੈਕੇ ਸੀ ਐੱਲ ਜੀ ਟੀਮ ਨੇ ਦੋਵੇਂ ਪੱਖਾਂ ਨੂੰ ਬਿਠਾਕੇ ਸਮਝਾਇਆ ਅਤੇ ਅਖੀਰ ਸ਼ਿਕਾਇਤ ਕਰਤਾ ਦੇ ਠੇਕੇਦਾਰ ਨੇ 8 ਹਜ਼ਾਰ ਹਜ਼ਾਰ ਰੁਪਏ ਬਕਾਇਆ ਦੇਣਾ ਸਵੀਕਾਰ ਕੀਤਾ ਅਤੇ ਇਸ ਤਰ੍ਹਾਂ ਦੋਵੇਂ ਪੱਖਾਂ ਦਾ ਆਪਸੀ ਸਹਿਮਤੀ ਨਾਲ ਸਮਝੌਤਾ ਕਰਵਾਇਆ ਗਿਆ। ਦੂਜੀ ਸ਼ਿਕਾਇਤ ਵਿੱਚ ਸ਼ਿਕਾਇਤਕਰਤਾ ਬਾਦਲ ਨਿਵਾਸੀ ਬੋਹਤਵਾਲਾ ਨੇ ਦੱਸਿਆ ਕਿ ਬਟਵਾਰੇ ਤੋਂ ਬਾਅਦ ਉਸ ਹਿੱਸੇ ਆਈ ਜ਼ਮੀਨ ਵਿੱਚ ਲੱਗੇ ਬਿਜਲੀ ਕੁਨੈਕਸ਼ਨ ’ਤੇ ਤਿੰਨ ਟਿਊਬਵੈੱਲਾਂ ਦਾ ਵਾਧੂ ਲੋਡ ਚੱਲ ਰਿਹਾ ਹੈ, ਜਿਸ ਨਾਲ ਉਸ ਦਾ ਟਿਊਬਵੈੱਲ ਸਹੀ ਨਹੀਂ ਚੱਲ ਰਿਹਾ। ਸੀ ਐੱਲ ਜੀ ਟੀਮ ਨੇ ਇਨ੍ਹਾਂ ਦੋਵੇਂ ਪਾਰਟੀਆਂ ਨੂੰ ਸਮਝਾਕੇ ਇਨ੍ਹਾਂ ਵਿਚਕਾਰ ਆਪਸੀ ਸਮਝੌਤਾ ਕਰਵਾ ਦਿੱਤਾ ਹੈ।